Nehemiah 2:8 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਇੱਕ ਚਿੱਠੀ ਆਸਾਫ ਲਈ ਮਿਲੇ ਜਿਹੜਾ ਕਿ ਜੰਗਲ ਦਾ ਰੱਖਵਾਲਾ ਹੈ, ਤਾਂ ਜੋ ਉਹ ਮੈਨੂੰ ਮੰਦਰ ਦੇ ਕਿਲ੍ਹੇ ਦੇ ਫਾਟਕਾਂ ਲਈ, ਨਗਰ ਦੀਆਂ ਕੰਧਾਂ ਲਈ, ਅਤੇ ਮੇਰੇ ਘਰ ਲਈ ਮੈਨੂੰ ਲੱਕੜ ਲੈਣ ਦੀ ਮਨਜੂਰੀ ਦੇ ਦੇਵੇ ਜਿੱਥੇ ਮੈਂ ਰਹਿ ਸੱਕਦਾ ਹੋਵਾਂ।” ਪਾਤਸ਼ਾਹ ਨੇ ਜੋ ਕੁਝ ਵੀ ਮੈਂ ਮੰਗਿਆ, ਮੈਨੂੰ ਦੇ ਦਿੱਤਾ। ਪਾਤਸ਼ਾਹ ਨੇ ਇਹ ਸਭ ਇਸ ਲਈ ਕੀਤਾ ਕਿਉਂ ਕਿ ਪਰਮੇਸ਼ੁਰ ਮੇਰੇ ਤੇ ਕ੍ਰਿਪਾਲੂ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇੱਕ ਪਰਵਾਨਾ ਆਸਾਫ ਲਈ ਜਿਹੜਾ ਪਾਤਸ਼ਾਹੀ ਜੰਗਲ ਦਾ ਰਾਖਾ ਹੈ ਮਿਲੇ ਕਿ ਉਹ ਮੈਨੂੰ ਸ਼ਾਹੀ ਮਹਿਲ ਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਕੰਧ ਲਈ ਅਤੇ ਉਸ ਘਰ ਲਈ ਜਿਹਦੇ ਵਿੱਚ ਮੈਂ ਜਾਵਾਂਗਾ ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ। ਤਾਂ ਪਾਤਸ਼ਾਹ ਨੇ ਮੈਨੂੰ ਮੰਨ ਲਿਆ ਕਿਉਂਕਿ ਮੇਰੇ ਪਰਮੇਸ਼ੁਰ ਦਾ ਨੇਕ ਹੱਥ ਮੇਰੇ ਉੱਤੇ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖ਼ਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ।” ਕਿਉਂਕਿ ਮੇਰੇ ਪਰਮੇਸ਼ੁਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਇਸ ਲਈ ਰਾਜਾ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ।