Nehemiah 3:31 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਉਸ ਤੋਂ ਬਾਅਦ, ਮਲਕੀਯਾਹ, ਸੁਨਿਆਰਿਆਂ ਵਿੱਚੋਂ ਇੱਕ ਨੇ, ਮੰਦਰ ਦੇ ਨੌਕਰਾਂ ਦੇ ਘਰਾਂ ਦੀ ਅਤੇ ਨਿਰੀਖਣ ਫ਼ਾਟਕ ਦੇ ਅੱਗੇ ਵਪਾਰੀਆਂ ਦੇ ਘਰਾਂ ਦੀ ਅਤੇ ਨੁਕਰ ਦੇ ਉੱਪਰ ਕਮਰੇ ਦੀ ਮੁਰੰਮਤ ਕੀਤੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਦੇ ਮਗਰੋਂ ਸਰਾਫ ਦੇ ਪੁੱਤ੍ਰ ਮਲਕੀਯਾਹ ਨੇ ਨਥੀਨੀਮ ਅਤੇ ਬਪਾਰੀਆਂ ਦੇ ਘਰ ਤੀਕ ਮਿਫਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇਸ ਤੋਂ ਬਾਅਦ ਸੁਨਿਆਰੇ ਦੇ ਪੁੱਤਰ ਮਲਕੀਯਾਹ ਨੇ ਨਥੀਨੀਮ ਅਤੇ ਵਪਾਰੀਆਂ ਦੇ ਘਰ ਤੱਕ ਮਿਫ਼ਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ,