Nehemiah 4:2 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਸਨਬੱਲਟ ਨੇ ਆਪਣੇ ਮਿੱਤਰਾਂ ਅਤੇ ਸਾਮਰਿਯਾ ਦੀ ਸੈਨਾ ਨਾਲ ਇਸ ਬਾਰੇ ਗੱਲ ਕੀਤੀ। ਉਸ ਨੇ ਕਿਹਾ, “ਇਹ ਕਮਜ਼ੋਰ ਜਿਹੇ ਯਹੂਦੀ ਇੱਥੇ ਕੀ ਕਰ ਰਹੇ ਹਨ? ਕੀ ਉਹ ਇਹ ਸੋਚ ਰਹੇ ਹਨ ਕਿ ਅਸੀਂ ਉਨ੍ਹਾਂ ਨੂੰ ਇੱਕਲੇ ਛੱਡ ਦੇਵਾਂਗੇ? ਕੀ ਉਹ ਸੋਚਦੇ ਹਨ ਕਿ ਉਹ ਬਲੀਆਂ ਚੜ੍ਹਾਉਣਗੇ? ਸ਼ਾਇਦ ਉਹ ਇਹ ਸੋਚਦੇ ਹਨ ਕਿ ਉਹ ਇੱਕੇ ਦਿਨ ਵਿੱਚ ਸਾਰੀ ਉਸਾਰੀ ਕਰ ਲੈਣਗੇ। ਉਹ ਇਸ ਸੁਆਹ ਤੇ ਕੂੜੇ ਦੇ ਢੇਰ ਵਿੱਚੋਂ ਪੱਥਰ ’ਚ ਮੁੜ ਨਵੀਂ ਉਸਾਰੀ ’ਚ ਜਾਨ ਨਹੀਂ ਪਾ ਸੱਕਦੇ। ਕਿਉਂ ਕਿ ਇਹ ਤਾਂ ਰਾਖ ਦੀ ਢੇਰੀ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੇ ਲਸ਼ਕਰ ਦੇ ਅੱਗੇ ਆਖਿਆ ਕਿ ਏਹ ਹੁਟੇ ਹੋਏ ਯਹੂਦੀ ਕੀ ਕਰਦੇ ਹਨ? ਕੀ ਓਹ ਆਪਣੇ ਲਈ ਮੋਰਚੇ ਬਣਾ ਰਹੇ ਹਨ? ਕੀ ਓਹ ਬਲੀ ਚੜ੍ਹਾਉਣਗੇ? ਕੀ ਓਹ ਇੱਕੋ ਹੀ ਦਿਨ ਸਭ ਕੁੱਝ ਬਣਾ ਲੈਣਗੇ? ਕੀ ਓਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁੱਗ ਕੇ ਫੇਰ ਨਵੇਂ ਬਣਾ ਲੈਣਗੇ?
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੇ ਸਾਹਮਣੇ ਕਿਹਾ, “ਇਹ ਨਿਰਬਲ ਯਹੂਦੀ ਕੀ ਕਰ ਰਹੇ ਹਨ? ਕੀ ਉਹ ਆਪਣੀਆਂ ਕੰਧਾਂ ਨੂੰ ਮਜ਼ਬੂਤ ਕਰਨਗੇ? ਕੀ ਉਹ ਬਲੀਆਂ ਚੜ੍ਹਾਉਣਗੇ? ਕੀ ਉਹ ਇੱਕ ਹੀ ਦਿਨ ਵਿੱਚ ਸਭ ਕੁਝ ਬਣਾ ਲੈਣਗੇ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫਿਰ ਨਵਾਂ ਬਣਾ ਲੈਣਗੇ?”