Nehemiah 5:13 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਆਪਣੇ ਕੱਪੜਿਆਂ ਉੱਪਰਲੀਆਂ ਤਰੀਜਾਂ ਕੱਢੀਆਂ ਅਤੇ ਆਖਿਆ, “ਬਿਲਕੁਲ ਇੰਝ ਹੀ ਪਰਮੇਸ਼ੁਰ, ਹਰ ਆਦਮੀ ਨੂੰ ਆਪਣੇ ਘਰੋ ਅਤੇ ਆਪਣੀ ਕਮਾਈ ਵਿੱਚੋਂ ਹਿਲਾ ਦੇਵੇ, ਜੋ ਇਸ ਇਕਰਾਰ ਨੂੰ ਪੂਰਿਆਂ ਨਹੀਂ ਕਰਦਾ। ਅਤੇ ਬਿਲਕੁਲ ਇੰਝ ਹੀ, ਉਹ ਹਿਲਾਇਆ ਜਾਵੇ ਅਤੇ ਖਾਲੀ ਕੀਤਾ ਜਾਵੇ।” ਮੈਂ ਇਹ ਆਖ ਕੇ ਆਪਣੀ ਗੱਲ ਪੂਰੀ ਕੀਤੀ ਅਤੇ ਸਾਰੇ ਲੋਕਾਂ ਨੇ ਇਸ ਨੂੰ ਮੰਨਿਆ ਅਤੇ ਮਿਲ ਕੇ ਕਿਹਾ, “ਆਮੀਨ!” ਅਤੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਇਉਂ ਉਨ੍ਹਾਂ ਲੋਕਾਂ ਨੇ ਆਪਣੇ ਇਕਰਾਰ ਨੂੰ ਪੂਰਿਆਂ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਨਾਲੇ ਮੈਂ ਆਪਣੇ ਪੱਲੇ ਝਾੜੇ ਅਤੇ ਆਖਿਆ, ਪਰਮੇਸ਼ੁਰ ਏਵੇਂ ਹੀ ਹਰ ਇੱਕ ਮਨੁੱਖ ਨੂੰ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ ਜਿਹੜਾ ਏਸ ਵਾਇਦੇ ਉੱਤੇ ਕਾਇਮ ਨਾ ਰਹੇ ਉਹ ਏਵੇਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ! ਤਾਂ ਸਾਰੀ ਸਭਾ ਨੇ ਆਖਿਆ, ਆਮੀਨ! ਅਤੇ ਯਹੋਵਾਹ ਦੀ ਉਸਤਤ ਕੀਤੀ। ਅਤੇ ਲੋਕਾਂ ਨੋ ਏਸ ਵਾਇਦੇ ਦੇ ਅਨੁਸਾਰ ਕੰਮ ਕੀਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, “ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ੁਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ!” ਤਦ ਸਾਰੀ ਸਭਾ ਨੇ ਕਿਹਾ, “ਆਮੀਨ!” ਅਤੇ ਯਹੋਵਾਹ ਦੀ ਉਸਤਤ ਕੀਤੀ। ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ।