Nehemiah 5:15 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਪਰ ਉਹ ਰਾਜਪਾਲ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਉੱਥੇ ਹੁਕਮ ਚਲਾਇਆ, ਓਬੋਁ ਦੇ ਲੋਕਾਂ ਦਾ ਜਿਉਣ ਦੁਭ੍ਭਰ ਕੀਤਾ। ਉਨ੍ਹਾਂ ਨੇ ਉੱਥੇ ਦੇ ਸਾਰੇ ਲੋਕਾਂ ਨੂੰ ਚਾਂਦੀ ਦਾ ਇੱਕ ਪਉਂਡ ਦੇਣ ਲਈ ਮਜਬੂਰ ਕੀਤਾ। ਉਨ੍ਹਾਂ ਨੇ ਉਨ੍ਹਾਂ ਤੋਂ ਭੋਜਨ ਅਤੇ ਮੈਅ ਵੀ ਲਈ। ਉਨ੍ਹਾਂ ਦੇ ਸੇਵਾਦਾਰਾਂ ਨੇ ਵੀ ਉਨ੍ਹਾਂ ਲੋਕਾਂ ਦਾ ਜੀਉਣਾ ਦੁਭ੍ਭਰ ਕੀਤਾ ਹੋਇਆ ਸੀ। ਪਰ ਮੈਂ ਪਰਮੇਸ਼ੁਰ ਦਾ ਮਾਨ ਕੀਤਾ ਤੇ ਉਸ ਤੋਂ ਭੈ ਖਾਂਦਾ ਸੀ, ਇਸ ਲਈ ਮੈਂ ਉਨ੍ਹਾਂ ਵਾਂਗ ਨਾ ਕੀਤਾ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਜਿਹੜੇ ਹਾਕਮ ਮੈਥੋਂ ਪਹਿਲਾਂ ਸਨ ਓਹ ਲੋਕਾਂ ਉੱਤੇ ਇੱਕ ਬੋਝ ਸਨ ਓਹ ਉਨ੍ਹ੍ਹਾਂ ਤੋਂ ਰੋਟੀ, ਮੈ, ਨਾਲੇ ਚਾਂਦੀ ਦੇ ਚਾਲੀ ਰੁਪਏ ਵੀ ਲੈਂਦੇ ਸਨ ਸਗੋਂ ਉਨ੍ਹਾਂ ਦੇ ਜੁਆਨ ਲੋਕਾਂ ਉੱਤੇ ਹਕੂਮਤ ਕਰਦੇ ਸਨ ਪਰ ਪਰਮੇਸ਼ੁਰ ਦੇ ਭੈ ਦੇ ਕਾਰਨ ਮੈਂ ਏਦਾਂ ਨਾ ਕੀਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਜਿਹੜੇ ਹਾਕਮ ਮੇਰੇ ਤੋਂ ਪਹਿਲਾਂ ਸਨ, ਉਹ ਲੋਕਾਂ ਉੱਤੇ ਬੋਝ ਪਾਉਂਦੇ ਸਨ, ਅਤੇ ਉਹ ਉਨ੍ਹਾਂ ਤੋਂ ਰੋਟੀ ਅਤੇ ਮਧ, ਨਾਲੇ ਚਾਲ੍ਹੀ ਸ਼ਕੇਲ ਚਾਂਦੀ ਵੀ ਲੈਂਦੇ ਸਨ ਸਗੋਂ ਉਨ੍ਹਾਂ ਦੇ ਜੁਆਨ ਵੀ ਲੋਕਾਂ ਉੱਤੇ ਹਕੂਮਤ ਕਰਦੇ ਸਨ, ਪਰ ਮੈਂ ਅਜਿਹਾ ਨਹੀਂ ਕੀਤਾ ਕਿਉਂ ਜੋ ਮੈਂ ਪਰਮੇਸ਼ੁਰ ਦਾ ਭੈਅ ਮੰਨਦਾ ਸੀ।