Nehemiah 5:18 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਜਿਹੜੇ ਮੇਰੇ ਨਾਲ ਮੇਜ਼ ਤੇ ਲਂਗਰ ਛਕੱਦੇ, ਉਨ੍ਹਾਂ ਲਈ ਇਹ ਭੋਜਨ ਦਾ ਮੈਂ ਠੁਕੱ ਕੀਤਾ ਹੋਇਆ ਸੀ। ਇੱਕ ਗਾਂ, ਛੇ ਵੱਧੀਆ ਭੇਡਾਂ ਅਤੇ ਵਂਨ-ਸੁਵਂਨੇ ਪੰਛੀ। ਅਤੇ ਹਰ 10ਵੇਂ ਦਿਨ ਮੇਰੀ ਮੇਜ਼ ਤੇ ਹਰ ਕਿਸਮ ਦੀ ਮੈਅ ਪਰੋਸੀ ਜਾਂਦੀ। ਫਿਰ ਵੀ ਮੈਂ ਕਦੇ ਉਸ ਖਾਨੇ ਦੀ ਮੰਗ ਨਾ ਕੀਤੀ ਜਿਹੜਾ ਹਾਕਮਾਂ ਲਈ ਹੁੰਦਾ ਸੀ ਅਤੇ ਨਾ ਹੀ ਆਪਣੇ ਭੋਜਨ ਲਈ ਉਨ੍ਹਾਂ ਲੋਕਾਂ ਤੋਂ ਕਰ ਲੈਣ ਲਈ ਜ਼ੋਰ ਜ਼ਬਰਦਸਤੀ ਕੀਤੀ। ਕਿਉਂ ਕਿ ਮੈਂ ਜਾਣਦਾ ਸੀ ਕਿ ਉਹ ਲੋਕ ਬੜੀ ਸਖਤ ਮਿਹਨਤ ਕਰ ਰਹੇ ਹਨ ਤੇ ਔਖਾ ਸਮਾਂ ਗੁਜ਼ਰ ਰਹੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਜਿਹੜਾ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਏਹ ਸੀ, - ਇੱਕ ਵਹਿੜਾ ਅਤੇ ਛੇ ਪਲੀਆਂ ਹੋਈਆਂ ਭੇਡਾਂ ਅਰ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ ਅਤੇ ਦਸਾਂ ਦਿਨਾਂ ਵਿੱਚ ਇੱਕ ਵਾਰ ਮੈਂ ਦੀ ਹਰ ਇੱਕ ਕਿਸਮ ਦੀ ਵਾਫਰੀ ਹੁੰਦੀ ਸੀ ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮੀ ਦੀ ਰੋਟੀ ਨਾ ਚਾਹੀ ਕਿਉਂਕਿ ਇਨ੍ਹਾਂ ਲੋਕਾਂ ਉੱਤੇ ਗੁਲਾਮੀ ਦਾ ਵੱਡਾ ਭਾਰ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਹੜਾ ਭੋਜਨ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਇਹ ਸੀ, - ਇੱਕ ਬਲ਼ਦ, ਛੇ ਪਲੀਆਂ ਹੋਇਆਂ ਭੇਡਾਂ ਜਾਂ ਬੱਕਰੀਆਂ ਅਤੇ ਕੁਝ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ ਅਤੇ ਦਸ ਦਿਨਾਂ ਵਿੱਚ ਇੱਕ ਵਾਰੀ ਹਰ ਕਿਸਮ ਦੀ ਮਧ ਭਰਪੂਰ ਮਾਤਰਾ ਵਿੱਚ ਦਿੱਤੀ ਜਾਂਦੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮ ਦੇ ਹੱਕ ਦੀ ਰੋਟੀ ਨਾ ਮੰਗੀ ਕਿਉਂਕਿ ਲੋਕਾਂ ਉੱਤੇ ਇਸ ਕੰਮ ਦਾ ਵੱਡਾ ਭਾਰ ਸੀ।