Nehemiah 7:5 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਇਨ੍ਹਾਂ ਸਾਰੇ ਲੋਕਾਂ ਦੀ ਇੱਕ ਸਭਾ ਬੁਲਾਵਾਂ। ਤਾਂ ਮੈਂ ਸੱਜਣਾਂ, ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਬੁਲਾਇਆ। ਇਹ ਕੰਮ ਮੈਂ ਸਾਰੇ ਘਰਾਣਿਆਂ ਦੀ ਸੂਚੀ ਤਿਆਰ ਕਰਨ ਲਈ ਕੀਤਾ। ਮੈਨੂੰ ਉਨ੍ਹਾਂ ਦੇ ਘਰਾਣਿਆਂ ਦੇ ਇਤਹਾਸ ਦੀ ਪੋਥੀ ਮਿਲੀ, ਜਿਹੜੇ ਕਿ ਪਹਿਲਾਂ ਦੇਸ਼ ਨਿਕਾਲੇ ਤੋਂ ਵਾਪਸ ਆਏ ਸਨ ਅਤੇ ਮੈਨੂੰ ਉਸ ਵਿੱਚ ਇਹ ਕੁਝ ਲਿਖਿਆ ਹੋਇਆ ਮਿਲਿਆ:
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਨੂੰ ਅਤੇ ਰਈਸਾਂ ਨੂੰ ਅਤੇ ਲੋਕਾਂ ਨੂੰ ਇੱਕਠੇ ਕਰਾਂ ਤਾਂ ਜੋ ਓਹ ਆਪਣੀ ਕੁਲ ਪਤਰੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਦੀ ਕੁਲ ਪਤਰੀ ਦੀ ਪੋਥੀ ਲੱਭੀ ਜਿਹੜੇ ਪਹਿਲਾਂ ਆਏ ਸਨ ਅਤੇ ਮੈਨੂੰ ਉਹ ਦੇ ਵਿੱਚ ਏਹ ਲਿਖਿਆ ਹੋਇਆ ਲੱਭਾ-
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇਕੱਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯਰੂਸ਼ਲਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ, -