Nehemiah 7:61 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਯਰੂਸ਼ਲਮ ਵਿੱਚ ਕੁਝ ਲੋਕ ਤੇਲਮਲਹ, ਤੇਲ ਹਰਸ਼ਾ, ਕਰੂਬ ਅਦੋਨ ਅਤੇ ਇੰਮੇਰ ਸ਼ਹਿਰਾਂ ਵਿੱਚੋਂ ਆਏ ਸਨ। ਪਰ ਇਹ ਲੋਕ ਇਹ ਸਾਬਿਤ ਨਾ ਕਰ ਸੱਕੇ ਕਿ ਸੱਚ ਮੁੱਚ ਉਨ੍ਹਾਂ ਦੇ ਪਰਿਵਾਰ ਦੇ ਲੋਕ ਇਸਰਾਏਲ ਵਿੱਚੋਂ ਹੀ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਏਹ ਓਹ ਹਨ ਜਿਹੜੇ ਤੇਲਮਲਹ ਅਰ ਤੇਲਹਰਸ਼ਾ ਅਰ ਕਰੂਬ ਅਰ ਅਦੋਨ ਅਤੇ ਇੰਮੇਰ ਤੋਂ ਉਤਾਹਾਂ ਗਏ ਸਨ ਪਰ ਆਪਣੇ ਪਿਉ ਦਾਦਿਆਂ ਦੇ ਘਰਾਣੇ ਦਾ ਅਤੇ ਆਪਣੀ ਨਸਲ ਦਾ ਪਤਾ ਨਾ ਦੇ ਸੱਕੇ ਭਈ ਇਸਰਾਏਲ ਵਿੱਚੋਂ ਵੀ ਸਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਹ ਉਹ ਸਨ ਜਿਹੜੇ ਤੇਲ-ਮੇਲਹ, ਤੇਲ-ਹਰਸਾ, ਕਰੂਬ, ਅਦੋਨ, ਇੰਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਏਲ ਦੇ ਸਨ ਕਿ ਨਹੀਂ: