Nehemiah 8:9 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਦ ਰਾਜਪਾਲ ਨਹਮਯਾਹ, ਅਜ਼ਰਾ ਜਾਜਕ ਅਤੇ ਲਿਖਾਰੀ, ਅਤੇ ਲੇਵੀ ਜਿਹੜੇ ਲੋਕਾਂ ਨੂੰ ਸਿੱਖਾਉਂਦੇ ਸਨ, ਉਨ੍ਹਾਂ ਨੇ ਕਿਹਾ, “ਅੱਜ ਦਾ ਦਿਨ ਯਹੋਵਾਹ, ਤੁਹਾਡੇ ਪਰਮੇਸ਼ੁਰ ਲਈ ਖਾਸ ਅਤੇ ਪਵਿੱਤਰ ਦਿਨ ਹੈ। ਸੋ ਤੁਹਾਨੂੰ ਨਾ ਤਾਂ ਰੋਣਾਂ ਚਾਹੀਦਾ ਅਤੇ ਨਾ ਹੀ ਉਦਾਸ ਹੋਣਾ ਚਾਹੀਦਾ ਹੈ!” ਉਨ੍ਹਾਂ ਨੇ ਇਹ ਇਸ ਲਈ ਆਖਿਆ ਕਿਉਂ ਕਿ ਸਾਰੇ ਲੋਕ ਬਿਵਸਬਾ ਦੇ ਸ਼ਬਦ ਸੁਣ ਕੇ ਰੋ ਰਹੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਨਹਮਯਾਹ ਜਿਹੜਾ ਹਾਕਮ ਸੀ ਅਤੇ ਅਜ਼ਰਾ ਜਿਹੜਾ ਜਾਜਕ ਤੇ ਲਿਖਾਰੀ ਸੀ ਅਤੇ ਲੇਵੀ ਜਿਹੜੇ ਸਿਖਾਉਂਦੇ ਸਨ, ਸਾਰੀ ਪਰਜਾ ਨੂੰ ਆਖਿਆ, ਅੱਜ ਦਾ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਲਈ ਪਵਿੱਤ੍ਰ ਹੈ। ਨਾ ਸੋਗ ਕਰੋ ਨਾ ਰੋਵੋ ਕਿਉਂ ਜੋ ਸਾਰੀ ਪਰਜਾ ਬਿਵਸਥਾ ਦੀਆਂ ਗੱਲਾਂ ਨੂੰ ਸੁਣ ਕੇ ਰੋਂਦੀ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਨਹਮਯਾਹ ਨੇ ਜੋ ਹਾਕਮ ਸੀ ਅਤੇ ਅਜ਼ਰਾ ਜੋ ਜਾਜਕ ਅਤੇ ਸ਼ਾਸਤਰੀ ਸੀ ਅਤੇ ਲੇਵੀ ਜੋ ਲੋਕਾਂ ਨੂੰ ਸਿਖਾ ਰਹੇ ਹਨ, ਉਨ੍ਹਾਂ ਨੇ ਸਾਰੀ ਪਰਜਾ ਨੂੰ ਕਿਹਾ, “ਅੱਜ ਦਾ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ; ਇਸ ਲਈ ਨਾ ਸੋਗ ਕਰੋ ਅਤੇ ਨਾ ਰੋਵੋ।” ਕਿਉਂ ਜੋ ਸਾਰੀ ਪਰਜਾ ਬਿਵਸਥਾ ਦੇ ਬਚਨ ਸੁਣ ਕੇ ਰੋਂਦੀ ਸੀ।