Nehemiah 9:19 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤੂੰ ਤਾਂ ਵੀ ਉਨ੍ਹਾਂ ਨੂੰ ਨਾਮਂਜ਼ੂਰ ਨਾ ਕੀਤਾ ਕਿਉਂ ਜੋ ਤੂੰ ਬਹੁਤ ਦਯਾਲੂ ਹੈਂ। ਇਹੀ ਕਾਰਣ ਹੈ ਕਿ ਤੂੰ ਉਨ੍ਹਾਂ ਨੂੰ ਮਾਰੂਬਲ ਵਿੱਚ ਵੀ ਨਹੀਂ ਛੱਡਿਆ। ੱਬਦ੍ਦਲ ਦਾ ਥੰਮ ਦਿਨ ਵੇਲੇ ਉਨ੍ਹਾਂ ਦੀ ਅਗਵਾਈ ਕਰਨ ਤੋਂ ਉਨ੍ਹਾਂ ਨਾਲੋਂ ਅੱਡ ਨਹੀਂ ਹੋਇਆ। ਅੱਗ ਦਾ ਥੰਮ ਰਾਤ ਵੇਲੇ ਉਸ ਰਾਹ ਤੇ ਰੋਸ਼ਨੀ ਕਰਨੋ ਨਾ ਹਟਿਆ ਜਿੱਥੇ ਉਹ ਜਾ ਰਹੇ ਸਨ।
Punjabi Bible 2016 - ਪਵਿੱਤਰ ਬਾਈਬਲ O.V.
ਤਦ ਵੀ ਤੈਂ ਆਪਣੀ ਬਹੁਤੀ ਦਿਆਲਤਾ ਵਿੱਚ ਉਨ੍ਹਾਂ ਨੂੰ ਉਜਾੜ ਵਿੱਚ ਨਹੀਂ ਤਿਆਗਿਆ। ਦਿਨ ਨੂੰ ਬੱਦਲ ਦਾ ਥੰਮ੍ਹ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਤੋਂ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਤੋਂ ਅੱਡ ਨਾ ਹੋਇਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਨ੍ਹਾਂ ਤੋਂ ਅਲੱਗ ਨਾ ਹੋਇਆ।