Nehemiah 9:30 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਪਰ ਤੂੰ ਕਈ ਸਾਲਾਂ ਤੀਕ ਉਨ੍ਹਾਂ ਨਾਲ ਧੀਰਜਵਾਨ ਰਿਹਾ। ਤੂੰ ਉਨ੍ਹਾਂ ਨੂੰ ਆਪਣੇ ਆਤਮੇ ਦੁਆਰਾ ਨਬੀਆਂ ਰਾਹੀਂ ਚੇਤਾਵਨੀ ਦਿੱਤੀ। ਪਰ ਸਾਡੇ ਪੁਰਖਿਆਂ ਨੇ ਇੱਕ ਨਾ ਸੁਣੀ। ਤਾਂ ਫ਼ਿਰ ਤੂੰ ਉਨ੍ਹਾਂ ਨੂੰ ਦੂਜੀਆਂ ਧਰਤੀਆਂ ਦੇ ਲੋਕਾਂ ਹੱਥੀਂ ਸੌਂਪ ਦਿੱਤਾ।
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਵੀ ਤੂੰ ਬਹੁਤਿਆਂ ਵਰ੍ਹਿਆਂ ਤੀਕ ਉਨ੍ਹਾਂ ਦੀਆਂ ਝੱਲਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਗਵਾਹੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਧਰਿਆ ਏਸ ਲਈ ਤੈਂ ਉਨ੍ਹਾਂ ਨੂੰ ਉਨ੍ਹਾਂ ਦੇਸਾਂ ਦੀਆਂ ਉੱਮਤਾਂ ਦੇ ਹੱਥ ਵਿੱਚ ਦੇ ਦਿੱਤਾ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫਿਰ ਵੀ ਤੂੰ ਬਹੁਤ ਸਾਲਾਂ ਤੱਕ ਉਨ੍ਹਾਂ ਨੂੰ ਸਹਿੰਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਲਾਇਆ, ਇਸ ਲਈ ਤੂੰ ਉਨ੍ਹਾਂ ਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ।