Numbers 11:26 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਬਜ਼ੁਰਗਾਂ ਵਿੱਚੋਂ ਦੋ ਅਲਦਾਦ ਅਤੇ ਮੇਦਾਦ ਤੰਬੂ ਕੋਲ ਨਹੀਂ ਗਏ ਉਨ੍ਹਾਂ ਦੇ ਨਾਮ ਬਜ਼ੁਰਗਾ ਦੀ ਸੂਚੀ ਵਿੱਚ ਸਨ। ਪਰ ਉਹ ਡੇਰੇ ਵਿੱਚ ਹੀ ਰੁਕੇ ਰਹੇ ਪਰ ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਉਨ੍ਹਾਂ ਨੇ ਡੇਰੇ ਵਿੱਚ ਭਵਿੱਖਬਾਣੀ ਕਰਨੀ ਸ਼ੁਰੂ ਕਰ ਦਿੱਤੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਡੇਹਰੇ ਵਿੱਚ ਦੋ ਮਨੁੱਖ ਰਹਿ ਗਏ, ਇੱਕ ਦਾ ਨਾਉਂ ਅਲਦਾਦ ਤੇ ਦੂਜੇ ਦਾ ਨਾਉਂ ਮੇਦਾਦ ਸੀ। ਆਤਮਾ ਉਨ੍ਹਾਂ ਉੱਤੇ ਵੀ ਉੱਤਰਿਆ ਅਤੇ ਏਹ ਲਿਖਿਆ ਹੋਇਆਂ ਦੇ ਵਿੱਚ ਦੇ ਸਨ ਪਰ ਤੰਬੂ ਕੋਲ ਬਾਹਰ ਨਹੀਂ ਸੀ ਗਏ। ਓਹ ਡੇਰੇ ਵਿੱਚ ਹੀ ਅਗੰਮ ਵਾਚਣ ਲੱਗੇ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਡੇਰੇ ਵਿੱਚ ਦੋ ਮਨੁੱਖ ਰਹਿ ਗਏ, ਜਿਹਨਾਂ ਵਿੱਚੋਂ ਇੱਕ ਦਾ ਨਾਮ ਅਲਦਾਦ ਅਤੇ ਦੂਜੇ ਦਾ ਨਾਮ ਮੇਦਾਦ ਸੀ। ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਇਹ ਵੀ ਉਹਨਾਂ ਵਿੱਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ। ਉਹ ਡੇਰੇ ਵਿੱਚ ਹੀ ਭਵਿੱਖਬਾਣੀ ਕਰਨ ਲੱਗੇ।