Numbers 16:1 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਕੋਰਹ, ਦਾਥਾਨ, ਅਬੀਰਾਮ ਅਤੇ ਓਨ ਮੂਸਾ ਦੇ ਵਿਰੁੱਧ ਹੋ ਗਏ। (ਕੋਰਹ ਯਿਸਹਾਰ ਦਾ ਪੁੱਤਰ ਸੀ। ਯਿਸਹਾਰ ਕਹਾਥ ਦਾ ਪੁੱਤਰ ਸੀ। ਅਤੇ ਕਹਾਥ ਲੇਵੀ ਦਾ ਪੁੱਤਰ ਸੀ। ਦਾਥਾਨ ਅਤੇ ਅਬੀਰਾਮ, ਅਲੀਆਬ ਦੇ ਪੁੱਤਰ ਭਰਾ ਸਨ। ਅਤੇ ਓਨ, ਪਲਤ ਦਾ ਪੁੱਤਰ ਸੀ। ਦਾਥਾਨ, ਅਬੀਰਾਮ ਅਤੇ ਓਨ ਰਊਬੇਨ ਦੇ ਉੱਤਰਾਧਿਕਾਰੀ ਸਨ।)
Punjabi Bible 2016 - ਪਵਿੱਤਰ ਬਾਈਬਲ O.V.
ਕਹਾਥ ਦੇ ਪੋਤੇ ਯਿਸਹਾਰ ਦੇ ਪੁੱਤ੍ਰ ਕੋਰਹ ਲੇਵੀ ਨੇ ਅਤੇ ਅਲੀਆਬ ਦੇ ਪੁੱਤ੍ਰਾਂ ਦਾਥਾਨ ਅਤੇ ਅਬੀਰਾਮ ਨੇ ਅਤੇ ਪਲਤ ਦੇ ਪੁੱਤ੍ਰ ਓਨ ਨੇ ਜਿਹੜੇ ਰਊਬੇਨੀ ਸਨ ਮਨੁੱਖਾਂ ਨੂੰ ਨਾਲ ਲਿਆ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਹਾਥ ਦੇ ਪੋਤੇ ਯਿਸਹਾਰ ਦੇ ਪੁੱਤਰ ਕੋਰਹ ਲੇਵੀ ਨੇ ਅਤੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੇ ਅਤੇ ਪਲਤ ਦੇ ਪੁੱਤਰ ਓਨ ਨੇ ਜਿਹੜੇ ਰਊਬੇਨੀ ਸਨ, ਮਨੁੱਖਾਂ ਨੂੰ ਨਾਲ ਲਿਆ।