Numbers 16:37 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਜਾਜਕ ਹਾਰੂਨ ਦੇ ਪੁੱਤਰ ਅਲਾਜ਼ਾਰ ਨੂੰ ਅੱਗ ਵਿੱਚੋਂ ਸਾਰੇ ਧੂਫ਼ਦਾਨ ਲਿਆਉਣ ਅਤੇ ਕੋਲਿਆਂ ਅਤੇ ਰਾਖ ਨੂੰ ਖਿੰਡਾਉਣ ਲਈ ਆਖ। ਉਨ੍ਹਾਂ ਲੋਕਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਹੈ, ਅਤੇ ਉਨ੍ਹਾਂ ਦੇ ਪਾਪ ਨੇ ਉਨ੍ਹਾਂ ਦੀਆਂ ਜਾਨਾ ਲੈ ਲਈਆਂ। ਪਰ ਧੂਫ਼ਦਾਨ ਹਾਲੇ ਵੀ ਪਵਿੱਤਰ ਹਨ ਕਿਉਂਕਿ ਇਹ ਉਨ੍ਹਾਂ ਨੇ ਯਹੋਵਾਹ ਨੂੰ ਦਿੱਤੇ ਸਨ। ਧੂਫ਼ਦਾਨਾ ਨੂੰ ਚੰਡ ਕੇ ਪੱਧਰ ਬਣਾ ਲੈ। ਇਨ੍ਹਾਂ ਧਾਤ ਦੀਆਂ ਚਾਦਰਾਂ ਨੂੰ ਜਗਵੇਦੀ ਨੂੰ ਢੱਕਣ ਲਈ ਵਰਤ। ਇਹ ਇਸਰਾਏਲ ਦੇ ਸਮੂਹ ਲੋਕਾਂ ਲਈ ਇੱਕ ਚਿਤਾਵਨੀ ਹੋਵੇਗੀ।”
Punjabi Bible 2016 - ਪਵਿੱਤਰ ਬਾਈਬਲ O.V.
ਹਾਰੂਨ ਜਾਜਕ ਦੇ ਪੁੱਤ੍ਰ ਅਲਆਜ਼ਾਰ ਨੂੰ ਬੋਲ ਕੇ ਉਹ ਧੂਪਦਾਨਾਂ ਨੂੰ ਅੱਗ ਦੇ ਵਿੱਚੋਂ ਚੁੱਕ ਲਵੇ ਅਤੇ ਤੂੰ ਅੱਗ ਨੂੰ ਖਿਲਾਰ ਦੇਹ ਕਿਉਂ ਜੋ ਓਹ ਪਵਿੱਤ੍ਰ ਹਨ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹਨਾਂ ਧੂਪਦਾਨਾਂ ਨੂੰ ਅੱਗ ਦੇ ਵਿੱਚੋਂ ਚੁੱਕ ਲੈ ਅਤੇ ਤੂੰ ਅੱਗ ਨੂੰ ਖਿਲਾਰ ਦੇ, ਕਿਉਂ ਜੋ ਉਹ ਪਵਿੱਤਰ ਹਨ।