Numbers 17:6 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਤਰ੍ਹਾਂ ਮੂਸਾ ਨੇ ਇਸਰਾਏਲ ਦੇ ਲੋਕਾਂ ਨਾਲ ਗੱਲ ਕੀਤੀ। ਹਰੇਕ ਆਗੂ ਨੇ ਉਸ ਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦਿੱਤੀ। ਉੱਥੇ ਬਾਰ੍ਹਾਂ ਸੋਟੀਆਂ ਸਨ। ਹਰੇਕ ਪਰਿਵਾਰ-ਸਮੂਹ ਦੇ ਆਗੂ ਦੀ ਇੱਕ ਸੋਟੀ। ਇਨ੍ਹਾਂ ਸੋਟੀਆਂ ਵਿੱਚ ਇੱਕ ਸੋਟੀ ਹਾਰੂਨ ਦੀ ਵੀ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਮੂਸਾ ਇਸਰਾਏਲੀਆਂ ਨੂੰ ਇਉਂ ਬੋਲਿਆ ਅਤੇ ਉਨ੍ਹਾਂ ਦੇ ਸਾਰੇ ਪਰਧਾਨਾਂ ਨੇ ਉਹ ਨੂੰ ਢਾਂਗੇ ਦਿੱਤੇ, ਹਰ ਪਰਧਾਨ ਦਾ ਇੱਕ ਇੱਕ ਢਾਂਗਾ ਉਨ੍ਹਾਂ ਦੇ ਪਿਤ੍ਰਾਂ ਦੇ ਘਰਾਣਿਆ ਅਨੁਸਾਰ, ਬਾਰ੍ਹਾਂ ਢਾਂਗੇ ਅਤੇ ਹਾਰੂਨ ਦਾ ਢਾਂਗਾ ਉਨ੍ਹਾਂ ਦੇ ਢਾਂਗਿਆ ਦੇ ਵਿੱਚ ਸੀ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੂਸਾ ਨੇ ਇਸਰਾਏਲੀਆਂ ਨੂੰ ਇਹ ਗੱਲ ਆਖੀ ਅਤੇ ਉਨ੍ਹਾਂ ਦੇ ਸਾਰੇ ਪ੍ਰਧਾਨਾਂ ਨੇ ਆਪਣੇ ਲਈ, ਆਪਣੇ ਪੁਰਖਿਆਂ ਦੇ ਗੋਤਾਂ ਦੇ ਅਨੁਸਾਰ ਢਾਂਗੇ ਦਿੱਤੇ, ਇਸ ਤਰ੍ਹਾਂ ਬਾਰਾਂ ਢਾਂਗੇ ਹੋਏ ਅਤੇ ਉਨ੍ਹਾਂ ਬਾਰਾਂ ਢਾਂਗਿਆਂ ਵਿੱਚ ਹਾਰੂਨ ਦਾ ਢਾਂਗਾ ਵੀ ਸੀ।