Numbers 18:24 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਇਸਰਾਏਲ ਦੇ ਲੋਕ ਆਪਣੀ ਹਰ ਚੀਜ਼ ਵਿੱਚੋਂ ਦਸਵੰਧ ਕੱਢ ਕੇ ਮੈਨੂੰ ਦੇਣਗੇ। ਅਤੇ ਮੈਂ ਉਹ ਦਸਵੰਧ ਲੇਵੀਆਂ ਨੂੰ ਦੇ ਦੇਵਾਂਗਾ। ਇਹੀ ਕਾਰਣ ਹੈ ਕਿ ਮੈਂ ਲੇਵੀਆਂ ਬਾਰੇ ਇਹ ਸ਼ਬਦ ਆਖੇ ਹਨ: ਉਨ੍ਹਾਂ ਲੋਕਾਂ ਨੂੰ ਉਸ ਧਰਤੀ ਦਾ ਕੋਈ ਹਿੱਸਾ ਨਹੀਂ ਮਿਲੇਗਾ ਜਿਸਦਾ ਮੈਂ ਇਸਰਾਏਲ ਦੇ ਲੋਕਾਂ ਨਾਲ ਇਕਰਾਰ ਕੀਤਾ ਸੀ।”
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਇਸਰਾਏਲੀਆਂ ਦੇ ਦਸਵੰਧ ਨੂੰ ਜਿਹੜਾ ਓਹ ਯਹੋਵਾਹ ਲਈ ਚੁੱਕਣ ਦੀ ਭੇਟ ਕਰਕੇ ਲਿਆਉਂਦੇ ਹਨ ਮੈਂ ਲੇਵੀਆਂ ਨੂੰ ਵਿਰਸੇ ਵਿੱਚ ਦਿੱਤਾ ਹੈ। ਏਸ ਲਈ ਮੈਂ ਉਨ੍ਹਾਂ ਨੂੰ ਆਖਿਆ ਕਿ ਓਹ ਇਸਰਾਏਲੀਆਂ ਵਿੱਚ ਵਿਰਸਾ ਨਾ ਪਾਉਣਗੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਇਸਰਾਏਲੀਆਂ ਦੇ ਦਸਵੰਧ ਨੂੰ ਜਿਹੜਾ ਉਹ ਯਹੋਵਾਹ ਲਈ ਚੁੱਕਣ ਦੀ ਭੇਟ ਕਰਕੇ ਲਿਆਉਂਦੇ ਹਨ, ਮੈਂ ਲੇਵੀਆਂ ਨੂੰ ਵਿਰਸੇ ਵਿੱਚ ਦੇ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਨੂੰ ਆਖਿਆ ਕਿ ਉਹ ਇਸਰਾਏਲੀਆਂ ਵਿੱਚ ਜਾਇਦਾਦ ਨਾ ਪਾਉਣਗੇ।