Numbers 21:1 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਆਰਾਦ ਦਾ ਕਨਾਨੀ ਰਾਜਾ ਨੇਗੇਵ ਵਿੱਚ ਰਹਿੰਦਾ ਸੀ। ਉਸ ਨੇ ਸੁਣਿਆ ਕਿ ਇਸਰਾਏਲ ਦੇ ਲੋਕ ਅਥਾਰੀਮ ਨੂੰ ਜਾਣ ਵਾਲੀ ਸੜਕ ਉੱਤੇ ਆ ਰਹੇ ਸਨ। ਇਸ ਲਈ ਰਾਜੇ ਨੇ ਬਾਹਰ ਆਕੇ ਇਸਰਾਏਲ ਦੇ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸ ਨੇ ਕੁਝ ਲੋਕਾਂ ਨੂੰ ਫ਼ੜਕੇ ਬੰਦੀ ਬਣਾ ਲਿਆ।
Punjabi Bible 2016 - ਪਵਿੱਤਰ ਬਾਈਬਲ O.V.
ਅਰਾਦ ਦੇ ਕਾਨਨੀ ਰਾਜਾ ਨੇ ਜਿਹੜਾ ਦੱਖਣ ਵੱਲ ਰਹਿੰਦਾ ਸੀ ਸੁਣਿਆ ਕਿ ਇਸਰਾਏਲ ਅਥਾਰੀਮ ਦੇ ਰਾਹ ਥਾਣੀ ਆ ਰਿਹਾ ਹੈ ਤਾਂ ਇਸਰਾਏਲ ਨਾਲ ਲਾੜਾਈ ਛੇੜ ਬੈਠਾ ਅਤੇ ਉਨ੍ਹਾਂ ਵਿੱਚੋਂ ਕੁਝ ਬੰਧੂਏ ਬਣਾ ਲਏ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਦ ਅਰਾਦ ਦਾ ਕਨਾਨੀ ਰਾਜਾ, ਜਿਹੜਾ ਦੱਖਣ ਦੇਸ ਵਿੱਚ ਰਹਿੰਦਾ ਸੀ, ਉਸ ਨੇ ਸੁਣਿਆ ਕਿ ਇਸਰਾਏਲੀ ਅਥਾਰੀਮ ਦੇ ਰਾਹ ਤੋਂ ਆ ਰਹੇ ਹਨ ਤਦ ਉਹ ਇਸਰਾਏਲ ਨਾਲ ਲੜਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ।