Numbers 22:35 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਤਾਂ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ, “ਨਹੀਂ! ਤੂੰ ਇਨ੍ਹਾਂ ਆਦਮੀਆਂ ਨਾਲ ਜਾ ਸੱਕਦਾ ਹੈ। ਪਰ ਹੁਸ਼ਿਆਰ ਰਹੀਂ। ਸਿਰਫ਼ ਉਹੀ ਸ਼ਬਦ ਬੋਲੀਂ ਜਿਹੜੇ ਮੈਂ ਤੈਨੂੰ ਬੋਲਣ ਲਈ ਆਖਾਂ।” ਇਸ ਲਈ ਬਿਲਆਮ ਉਨ੍ਹਾਂ ਆਗੂਆਂ ਨਾਲ ਚੱਲਾ ਗਿਆ ਜਿਨ੍ਹਾਂ ਨੂੰ ਬਾਲਾਕ ਨੇ ਭੇਜਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾਹ ਪਰ ਨਿਰੀ ਉਹ ਗੱਲ ਜਿਹੜੀ ਮੈਂ ਤੇਰੇ ਨਾਲ ਬੋਲਾਂ ਓਹੋ ਗੱਲ ਤੂੰ ਬੋਲੀਂ। ਤਦ ਬਿਲਆਮ ਬਾਲਾਕ ਦੇ ਸਰਦਾਰਾਂ ਨਾਲ ਚੱਲਿਆ ਗਿਆ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾ ਪਰ ਜਿਹੜੀ ਗੱਲ ਮੈਂ ਤੇਰੇ ਨਾਲ ਬੋਲਾਂ ਉਹ ਹੀ ਗੱਲ ਤੂੰ ਬੋਲੀ ਤਦ ਬਿਲਆਮ ਬਾਲਾਕ ਦੇ ਹਾਕਮਾਂ ਨਾਲ ਚਲਿਆ ਗਿਆ।