Numbers 33:54 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਤੁਹਾਡੇ ਹਰ ਪਰਿਵਾਰ ਨੂੰ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। ਤੁਸੀਂ ਪਰਚੀਆਂ ਪਾਕੇ ਨਿਆਂ ਕਰੋਂਗੇ ਕਿ ਕਿਹੜੇ ਪਰਿਵਾਰ ਨੂੰ ਕਿਹੜੀ ਜ਼ਮੀਨ ਮਿਲੇ। ਵੱਡੇ ਪਰਿਵਾਰ ਨੂੰ ਜ਼ਮੀਨ ਦਾ ਵੱਡਾ ਹਿੱਸਾ ਮਿਲੇਗਾ। ਛੋਟੇ ਪਰਿਵਾਰ ਨੂੰ ਛੋਟਾ ਹਿੱਸਾ। ਗੁਣੇ ਪਾਕੇ ਨਿਆਂ ਹੋਵੇਗਾ ਕਿ ਕਿਹੜੇ ਪਰਿਵਾਰ ਨੂੰ ਕੀ ਮਿਲਦਾ ਹੈ। ਹਰ ਪਰਿਵਾਰ-ਸਮੂਹ ਨੂੰ ਜ਼ਮੀਨ ਦਾ ਆਪਣਾ ਹਿੱਸਾ ਮਿਲੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਤੁਸੀਂ ਗੁਣਾ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਮਿਲਖ ਕਰ ਲਓ। ਬਹੁਤਿਆਂ ਲਈ ਤੁਸੀਂ ਵੱਡੀ ਮਿਲਖ ਦਿਓ ਅਤੇ ਥੋੜਿਆਂ ਲਈ ਛੋਟੀ ਮਿਲਖ ਦਿਓ। ਜਿੱਥੇ ਕਿਸੇ ਦਾ ਗੁਣਾ ਪਵੇ ਉੱਥੇ ਉਸ ਦੀ ਮਿਲਖ ਹੋਵੇ। ਆਪਣੇ ਪਿਉ ਦਾਦਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਮਿਲਖ ਲਿਓ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤੁਸੀਂ ਪਰਚੀਆਂ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਵੰਡ ਲਓ। ਬਹੁਤਿਆਂ ਨੂੰ ਤੁਸੀਂ ਜ਼ਿਆਦਾ ਜ਼ਮੀਨ ਦਿਓ ਅਤੇ ਥੋੜ੍ਹਿਆਂ ਨੂੰ ਘੱਟ ਜ਼ਮੀਨ ਦਿਓ। ਜਿੱਥੇ ਕਿਸੇ ਦੀ ਪਰਚੀ ਨਿੱਕਲੇ ਉੱਥੇ ਉਸ ਦੀ ਜ਼ਮੀਨ ਹੋਵੇ। ਆਪਣੇ ਪੁਰਖਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਜ਼ਮੀਨ ਵੰਡ ਲਿਓ।