Numbers 4:16 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
“ਜਾਜਕ ਹਾਰੂਨ ਦਾ ਪੁੱਤਰ ਅਲਆਜ਼ਾਰ ਪਵਿੱਤਰ ਤੰਬੂ ਲਈ ਜ਼ਿੰਮੇਵਾਰ ਹੋਵੇਗਾ। ਉਹ ਪਵਿੱਤਰ ਸਥਾਨ ਲਈ ਅਤੇ ਉਸ ਵਿੱਚਲੀ ਹਰ ਚੀਜ਼ਾ ਲਈ ਜ਼ਿੰਮੇਵਾਰ ਹੋਵੇਗਾ। ਉਹ ਦੀਵਿਆਂ ਦੇ ਤੇਲ, ਸੁਗੰਧੀ, ਧੂਫ਼, ਹਰ ਰੋਜ਼ ਦੀ ਭੇਟ ਅਤੇ ਛਿੜਕਣ ਵਾਲੇ ਤੇਲ ਲਈ ਜ਼ਿੰਮੇਵਾਰ ਹੋਵੇਗਾ।”
Punjabi Bible 2016 - ਪਵਿੱਤਰ ਬਾਈਬਲ O.V.
ਹਾਰੂਨ ਜਾਜਕ ਦੇ ਪੁੱਤ੍ਰ ਅਲਆਜ਼ਾਰ ਦੀ ਏਹ ਜੁੰਮੇਵਾਰੀ ਹੈ ਕਿ ਚਾਨਣੇ ਦਾ ਤੇਲ, ਸੁਗੰਧੀ ਧੂਪ, ਹਮੇਸ਼ਗੀ ਦੀ ਮੈਦੇ ਦੀ ਭੇਟ ਅਰ ਮਸਹ ਕਰਨ ਦਾ ਤੇਲ ਅਰਥਾਤ ਸਾਰੇ ਡੇਹਰੇ ਦੀ ਅਤੇ ਜੋ ਕੁਝ ਉਸ ਵਿੱਚ ਹੈ ਨਾਲੇ ਪਵਿੱਤ੍ਰ ਅਸਥਾਨ ਅਤੇ ਉਸ ਦੇ ਸਾਮਾਨ ਦੀ ਵੇਖ ਭਾਲ ਕਰੇ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਚਾਨਣ ਕਰਨ ਲਈ ਤੇਲ, ਸੁਗੰਧੀ ਧੂਪ, ਸਦਾ ਕਾਲ ਦੀ ਮੈਦੇ ਦੀ ਭੇਟ ਅਤੇ ਮਸਹ ਕਰਨ ਦਾ ਤੇਲ ਅਰਥਾਤ ਸਾਰੇ ਡੇਰੇ ਦੀ ਅਤੇ ਜੋ ਕੁਝ ਉਸ ਵਿੱਚ ਹੈ, ਅਤੇ ਪਵਿੱਤਰ ਸਥਾਨ ਅਤੇ ਉਸ ਦੇ ਸਮਾਨ ਦੀ ਦੇਖਭਾਲ ਕਰੇ।