Numbers 6:12 — Compare Translations

3 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਦਾ ਮਤਲਬ ਇਹ ਹੈ ਕਿ ਉਹ ਬੰਦਾ ਯਹੋਵਾਹ ਦੀ ਸੇਵਾ ਵਿੱਚ ਇੱਕ ਵਾਰ ਲਈ ਫ਼ੇਰ ਆਪਣੇ ਵੱਖ ਹੋਣ ਦੇ ਸਮੇਂ ਦਾ ਪਾਲਣ ਕਰੇਗਾ। ਉਸ ਨੂੰ ਇੱਕ ਸਾਲ ਦਾ ਲੇਲਾ ਲਿਆਕੇ ਇਸ ਨੂੰ ਆਪਣੇ ਪਾਪ ਲਈ ਬਲੀ ਵਜੋਂ ਚੜ੍ਹਾਉਣਾ ਚਾਹੀਦਾ। ਉਹ ਸਾਰੇ ਦਿਨ ਜਦੋਂ ਉਹ ਵੱਖ ਕੀਤਾ ਗਿਆ ਸੀ ਭੁਲਾ ਦਿੱਤੇ ਜਾਣਗੇ। ਉਸ ਨੂੰ ਆਪਣਾ ਵੱਖ ਹੋਣ ਦਾ ਸਮਾਂ ਇੱਕ ਵਾਰੇ ਫ਼ੇਰ ਸ਼ੁਰੂ ਕਰਨਾ ਚਾਹੀਦਾ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਵਰਹੇ ਦਾ ਲੇਲਾ ਅਪਰਾਧ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿੱਛਲੇ ਦਿਨ ਅਕਾਰਥ ਗਏ ਕਿਉਂ ਜੋ ਉਹ ਆਪਣੇ ਅੱਡ ਹੋਣ ਵਿੱਚ ਭਿੱਟਿਆ ਗਿਆ।।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਸਾਲ ਦਾ ਭੇਡ ਦਾ ਬੱਚਾ ਦੋਸ਼ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿਛਲੇ ਦਿਨ ਵਿਅਰਥ ਹੋ ਗਏ ਕਿਉਂ ਜੋ ਉਹ ਆਪਣੇ ਅੱਡ ਰਹਿਣ ਦੇ ਸਮੇਂ ਦੌਰਾਨ ਭਰਿਸ਼ਟ ਹੋ ਗਿਆ।