Philemon 1:16 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਅੱਗੇ ਤੋਂ ਇੱਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵੱਧ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸ ਨੂੰ ਉਸਤੋਂ ਵੀ ਵੱਧੇਰੇ ਪਿਆਰ ਕਰੋਂਗੇ। ਤੁਸੀਂ ਉਸ ਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਇੱਕ ਗ਼ੁਲਾਮ ਦੇ ਰੂਪ ਵਿੱਚ ਨਹੀਂ ਸਗੋਂ ਗ਼ੁਲਾਮ ਤੋਂ ਵੀ ਵੱਧ ਕੇ ਇੱਕ ਪਿਆਰੇ ਭਰਾ ਦੇ ਰੂਪ ਵਿੱਚ । ਉਹ ਮੈਨੂੰ ਬਹੁਤ ਪਿਆਰਾ ਹੈ ਇਸ ਲਈ ਉਹ ਤੇਰੇ ਲਈ ਇੱਕ ਗ਼ੁਲਾਮ ਅਤੇ ਮਸੀਹ ਵਿੱਚ ਭਰਾ ਹੋਣ ਕਰਕੇ ਹੋਰ ਵੀ ਪਿਆਰਾ ਹੋਵੇਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹੁਣ ਅੱਗੇ ਨੂੰ ਇੱਕ ਗੁਲਾਮ ਵਾਂਗੂੰ ਨਹੀਂ ਸਗੋਂ ਗੁਲਾਮ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ ਰੱਖ। ਉਹ ਮੇਰੇ ਲਈ ਬਹੁਤ ਪਿਆਰਾ ਹੈ, ਇੱਥੋ ਤੱਕ ਕਿ ਤੇਰੇ ਲਈ ਵੀ ਉਹ ਪਿਆਰਾ ਹੋਵੇ, ਜਿਵੇਂ ਕਿ ਸਾਡਾ ਇੱਕ ਸਾਥੀ ਮਨੁੱਖ ਅਤੇ ਪ੍ਰਭੂ ਵਿੱਚ ਇੱਕ ਭਰਾ ਵਾਂਗ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਅੱਗੇ ਨੂੰ ਦਾਸ ਵਾਂਙੁ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਵਾਂਙੁ, ਖਾਸ ਕਰਕੇ ਮੇਰੇ ਲਈ, ਪਰ ਕਿੰਨਾ ਵਧੀਕ ਸਰੀਰ, ਨਾਲੇ ਪ੍ਰਭੁ ਵਿੱਚ ਤੇਰਾ ਪਿਆਰਾ ਹੋਵੇਗਾ!
Punjabi ERV
ਅੱਗੇ ਤੋਂ ਇਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵਧ ਹੈ। ਮੈਂ ਉਸਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸਨੂੰ ਉਸਤੋਂ ਵੀ ਵਧੇਰੇ ਪਿਆਰ ਕਰੋਂਗੇ। ਤੁਸੀਂ ਉਸਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅੱਗੇ ਨੂੰ ਦਾਸ ਵਾਂਗੂੰ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ, ਖ਼ਾਸ ਕਰਕੇ ਮੇਰੇ ਲਈ, ਪਰ ਕਿੰਨ੍ਹਾਂ ਵਧੀਕ ਸਰੀਰ ਅਤੇ ਪ੍ਰਭੂ ਵਿੱਚ ਤੇਰਾ ਪਿਆਰਾ ਹੋਵੇਗਾ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر اگّے نُوں غلام وانگر نئیں سگوں غلام نالوں چَنگا ہو کے اجیہے بھرا وانگر جیہڑا جِسم ولّوں وی تے خُداوند ولّوں وی میرا بُہتا پیارا تے تیرا اودُوں وَدّھ پیارا ہوئے۔
Punjabi Standard Bible (Punjabi Standard Bible) 2023
ਪਰ ਅੱਗੇ ਤੋਂ ਦਾਸ ਵਾਂਗ ਨਹੀਂ, ਸਗੋਂ ਦਾਸ ਤੋਂ ਵਧਕੇ ਇੱਕ ਪਿਆਰੇ ਭਾਈ ਵਾਂਗ; ਖਾਸ ਕਰਕੇ ਜੋ ਮੇਰੇ ਲਈ ਬਹੁਤ ਪਿਆਰਾ ਹੈ, ਫਿਰ ਤੇਰੇ ਲਈ ਸਰੀਰ ਵਿੱਚ ਅਤੇ ਪ੍ਰਭੂ ਵਿੱਚ ਕਿੰਨਾ ਵਧਕੇ ਪਿਆਰਾ ਹੋਵੇਗਾ।