Philemon 1:7 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬੜਾ ਆਨੰਦ ਅਤੇ ਦਿਲਾਸਾ ਦਿੱਤਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੇ ਪਿਆਰੇ ਭਰਾ, ਤੇਰੇ ਪਿਆਰ ਨੇ ਮੈਨੂੰ ਬਹੁਤ ਅਨੰਦ ਅਤੇ ਉਤਸ਼ਾਹ ਦਿੱਤਾ ਹੈ ਕਿਉਂਕਿ ਤੂੰ ਪਰਮੇਸ਼ਰ ਦੇ ਲੋਕਾਂ ਦੇ ਦਿਲਾਂ ਨੂੰ ਤਾਜ਼ਾ ਕੀਤਾ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਕਿਉਂਕਿ ਹੇ ਭਰਾ, ਤੇਰੇ ਪਿਆਰ ਨੇ ਮੈਨੂੰ ਬਹੁਤ ਖੁਸ਼ੀ ਅਤੇ ਹੌਸਲਾ ਦਿੱਤਾ ਹੈ, ਅਤੇ ਤੂੰ ਪ੍ਰਭੂ ਦੇ ਲੋਕਾਂ ਦੇ ਦਿਲਾਂ ਨੂੰ ਤਾਜ਼ਗੀ ਦਿੱਤੀ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਕਿਉਂ ਜੋ ਹੇ ਭਰਾ, ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ ਇਸ ਲਈ ਜੋ ਤੇਰੀ ਵੱਲੋਂ ਸੰਤਾਂ ਦਾ ਦਿਲ ਤਾਜ਼ਾ ਹੋਇਆ ਹੈ ।।
Punjabi ERV
ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬਡ਼ਾ ਆਨੰਦ ਅਤੇ ਦਿਲਾਸਾ ਦਿੱਤਾ ਹੈ। ਓਨਿਸਿਮੁਸ ਨੂੰ ਭਰਾ ਸਮਝੋ
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕਿਉਂ ਜੋ ਭਰਾ, ਤੇਰੇ ਪਿਆਰ ਤੋਂ ਮੈਨੂੰ ਵੱਡਾ ਅਨੰਦ ਅਤੇ ਤਸੱਲੀ ਹੋਈ, ਇਸ ਲਈ ਜੋ ਤੇਰੇ ਕਾਰਨ ਸੰਤਾਂ ਦਾ ਦਿਲ ਤਰੋ ਤਾਜ਼ਾ ਹੋਇਆ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
کیوں جو بھرا! مَینُوں تیرے پیار نال بڑی خُوشی تے تسلّی ہوئی۔ ایس کر کے پئی تیری راہِیں پاک لوکاں دے دِلاں نُوں ٹھنڈ پئی اے۔
Punjabi Standard Bible (Punjabi Standard Bible) 2023
ਹੇ ਭਾਈ, ਤੇਰੇ ਪ੍ਰੇਮ ਦੇ ਕਾਰਨ ਮੈਨੂੰ ਬਹੁਤ ਅਨੰਦ ਅਤੇ ਉਤਸ਼ਾਹ ਮਿਲਿਆ, ਕਿਉਂਕਿ ਤੇਰੇ ਕਰਕੇ ਸੰਤਾਂ ਦੇ ਮਨ ਤਾਜ਼ਾ ਹੋਏ ਹਨ।