Philippians 1:14 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਕਿਉਂ ਕਿ ਮੈਂ ਕੈਦ ਵਿੱਚ ਹਾਂ, ਪ੍ਰਭੂ ਵਿੱਚ ਬਹੁਤ ਸਾਰੇ ਭਰਾ ਮਸੀਹ ਬਾਰੇ ਸੰਦੇਸ਼ ਨੂੰ ਹੋਰ ਵੱਧੇਰੇ ਹੌਂਸਲੇ ਅਤੇ ਦਲੇਰ ਹੋਕੇ ਬੋਲਣ ਨੂੰ ਤਿਆਰ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੀ ਕੈਦ ਦੇ ਰਾਹੀਂ ਬਹੁਤ ਸਾਰੇ ਹੋਰ ਮਸੀਹੀ ਭਰਾਵਾਂ ਅਤੇ ਭੈਣਾਂ ਨੂੰ ਨਿਡਰਤਾ ਅਤੇ ਦਲੇਰੀ ਨਾਲ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦਾ ਉਤਸ਼ਾਹ ਮਿਲਿਆ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਮੇਰੇ ਕੈਦ ਦੇ ਕਾਰਨ, ਬਹੁਤ ਸਾਰੇ ਮਸੀਹ ਭੈਣ-ਭਰਾ ਪ੍ਰਭੂ ਵਿੱਚ ਦਲੇਰ ਹੋ ਗਏ ਹਨ ਅਤੇ ਬਿਨਾਂ ਕਿਸੇ ਡਰ ਦੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਹਿੰਮਤ ਕਰਦੇ ਹਨ।
Punjabi Bible 2016 - ਪਵਿੱਤਰ ਬਾਈਬਲ O.V.
ਅਰ ਬਹੁਤੇ ਜੋ ਪ੍ਰਭੁ ਵਿਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।।
Punjabi ERV
ਕਿਉਂਕਿ ਮੈਂ ਕੈਦ ਵਿੱਚ ਹਾਂ, ਪ੍ਰਭੂ ਵਿੱਚ ਬਹੁਤ ਸਾਰੇ ਭਰਾ ਮਸੀਹ ਬਾਰੇ ਸੰਦੇਸ਼ ਨੂੰ ਹੋਰ ਵਧੇਰੇ ਹੌਂਸਲੇ ਅਤੇ ਦਲੇਰ ਹੋਕੇ ਬੋਲਣ ਨੂੰ ਤਿਆਰ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਬਹੁਤੇ ਜੋ ਪ੍ਰਭੂ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਪਰਮੇਸ਼ੁਰ ਦਾ ਬਚਨ ਨਿਧੜਕ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے جیہڑے خُداوند وِچ بھرا نیں کئی میرے قید ہون دے سببّوں دلیر ہو کے بے دھڑک خُدا دا کلام سُنان وِچ وَدّھ کے حَوصلہ کر دے نیں۔
Punjabi Standard Bible (Punjabi Standard Bible) 2023
ਅਤੇ ਮੇਰੇ ਕੈਦ ਹੋਣ ਕਰਕੇ ਜ਼ਿਆਦਾਤਰ ਭਾਈਆਂ ਨੂੰ ਜਿਹੜੇ ਪ੍ਰਭੂ ਵਿੱਚ ਹਨ, ਹੌਸਲਾ ਮਿਲਿਆ ਹੈ ਅਤੇ ਉਹ ਨਿਡਰ ਹੋ ਕੇ ਵਚਨ ਸੁਣਾਉਣ ਲਈ ਹੋਰ ਵੀ ਜ਼ਿਆਦਾ ਦਲੇਰ ਹੋਏ ਹਨ।