Philippians 1:18 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮਹੱਤਵਪੂਰਣ ਗੱਲ ਇਹ ਹੈ ਕਿ ਹਰ ਢੰਗ ਵਿੱਚ ਭਾਵੇਂ ਚੰਗੇ ਪ੍ਰਯੋਜਨ ਨਾਲ ਜਾਂ ਮੰਦੇ ਨਾਲ, ਮਸੀਹ ਦੇ ਸੰਦੇਸ਼ ਦਾ ਪ੍ਰਚਾਰ ਹੋ ਰਿਹਾ ਹੈ। ਅਤੇ ਇਸ ਵਾਸਤੇ ਮੈਂ, ਪ੍ਰਸੰਨ ਹਾਂ ਅਤੇ ਪ੍ਰਸੰਨ ਹੋਣਾ ਜਾਰੀ ਰੱਖਾਂਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਫਿਰ ਕੀ ਹੋਇਆ? ਹਰ ਹਾਲਤ ਵਿੱਚ ਭਾਵੇਂ ਸਹੀ ਭਾਵੇਂ ਗ਼ਲਤ ਇਰਾਦੇ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ । ਇਸ ਦੇ ਲਈ ਮੈਂ ਅਨੰਦਿਤ ਹਾਂ ਅਤੇ ਅਨੰਦ ਕਰਦਾ ਰਹਾਂਗਾ
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਇਸ ਨਾਲ ਕੀ ਫ਼ਰਕ ਪੈਂਦਾ ਹੈ? ਖਾਸ ਗੱਲ ਤਾਂ ਇਹ ਹੈ ਕਿ ਹਰ ਤਰੀਕੇ ਨਾਲ, ਚਾਹੇ ਝੂਠੇ ਇਰਾਦਿਆਂ ਤੋਂ ਹੋਵੇ ਜਾਂ ਸੱਚੇ, ਮਸੀਹ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਇਸ ਕਾਰਨ ਮੈਂ ਖੁਸ਼ ਹਾਂ। ਹਾਂ, ਮੈਂ ਲਗਾਤਾਰ ਖੁਸ਼ ਰਹਾਂਗਾਂ,
Punjabi Bible 2016 - ਪਵਿੱਤਰ ਬਾਈਬਲ O.V.
ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲੇ ਅਨੰਦ ਹਾਂ ਅਤੇ ਰਹਾਂਗਾ ਭੀ
Punjabi ERV
ਮਹੱਤਵਪੂਰਣ ਗੱਲ ਇਹ ਹੈ ਕਿ ਹਰ ਢੰਗ ਵਿੱਚ ਭਾਵੇਂ ਚੰਗੇ ਪ੍ਰਯੋਜਨ ਨਾਲ ਜਾਂ ਮੰਦੇ ਨਾਲ, ਮਸੀਹ ਦੇ ਸੰਦੇਸ਼ ਦਾ ਪ੍ਰਚਾਰ ਹੋ ਰਿਹਾ ਹੈ। ਅਤੇ ਇਸ ਵਾਸਤੇ ਮੈਂ, ਪ੍ਰਸੰਨ ਹਾਂ ਅਤੇ ਪ੍ਰਸੰਨ ਹੋਣਾ ਜਾਰੀ ਰਖਾਂਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰ੍ਹਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਕਾਰਨ ਖੁਸ਼ ਹਾਂ ਅਤੇ ਰਹਾਂਗਾ ਵੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
سو فیر کِیہ ہویا؟ نِرا ایہہ پئی سبھ طرح نال مسِیح دا ہوکا دِتّا جاندا اے۔ بھانویں پّج نال ہوئے بھانویں سچیائی نال تے ایس توں مَیں خُوش آں تے رہاں گا وی۔
Punjabi Standard Bible (Punjabi Standard Bible) 2023
ਤਾਂ ਕੀ ਹੋਇਆ? ਭਾਵੇਂ ਇਹ ਵਿਖਾਵੇ ਲਈ ਹੋਵੇ ਭਾਵੇਂ ਸਚਾਈ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ। ਮੈਂ ਇਸ ਵਿੱਚ ਅਨੰਦ ਕਰਦਾ ਹਾਂ ਅਤੇ ਹੋਰ ਵੀ ਅਨੰਦ ਕਰਾਂਗਾ,