Philippians 1:20 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜੋ ਮੈਂ ਸੱਚਮੁੱਚ ਚਾਹੁੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰੇ ਮਨ ਦੀ ਇੱਛਾ ਅਤੇ ਮੈਨੂੰ ਪੂਰੀ ਆਸ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਾ ਹੋਵਾਂ ਪਰ ਪੂਰੀ ਦਲੇਰੀ ਨਾਲ ਜਿਵੇਂ ਮੇਰੇ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਆਈ ਹੈ ਹਮੇਸ਼ਾਂ ਹੁੰਦੀ ਰਹੇ ਭਾਵੇਂ ਮੈਂ ਜੀਵਾਂ ਜਾਂ ਮਰਾਂ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਉਤਸੁਕਤਾ ਨਾਲ ਉਮੀਦ ਕਰਦਾ ਹਾਂ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਹੀਂ ਹੋਵਾਂਗਾ, ਪਰ ਮੇਰੇ ਵਿੱਚ ਕਾਫ਼ੀ ਹਿੰਮਤ ਹੋਵੇਗੀ ਤਾਂ ਜੋ ਹੁਣ ਹਮੇਸ਼ਾ ਦੀ ਤਰ੍ਹਾਂ ਮਸੀਹ ਮੇਰੇ ਸਰੀਰ ਵਿੱਚ ਉੱਚਾ ਹੋਵੇ, ਭਾਵੇਂ ਜੀਵਨ ਦੁਆਰਾ ਜਾਂ ਮੌਤ ਦੁਆਰਾ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲੱਜਿਆਵਾਨ ਨਹੀਂ ਹੋਵਾਂਗਾ ਸਗੋਂ ਪੂਰੀ ਦਿਲੇਰੀ ਨਾਲ ਜਿਵੇਂ ਸਦਾ ਤਿਵੇਂ ਹੁਣ ਭੀ ਮੇਰੀ ਦੇਹੀ ਵਿੱਚ ਭਾਵੇਂ ਜੀਉਣ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ
Punjabi ERV
ਜੋ ਮੈਂ ਸਚਮੁੱਚ ਚਾਹੁੰਦਾ ਹਾਂ ਅਤੇ ਆਸ ਰਖਦਾ ਹਾਂ ਕਿ ਮੈਂ ਆਜਿਹਾ ਕੁਝ ਵੀ ਨਹੀਂ ਕਰਾਂਗਾ ਜਿਸ ਤੇ ਮੈਂ ਸ਼ਰਮਿੰਦਗੀ ਮਹਿਸੂਸ ਕਰਾਂ। ਮੈਨੂੰ ਉਮੀਦ ਹੈ ਕਿ ਹੁਣ ਮੇਰੇ ਕੋਲ ਹਮੇਸ਼ਾ ਦੀ ਤਰ੍ਹਾਂ, ਆਪਣੇ ਜੀਵਨ ਵਿੱਚ ਮਸੀਹ ਦੀ ਮਹਿਮਾ ਵਿਖਾਉਣ ਲਈ ਹੌਂਸਲਾ ਹੈ, ਭਾਵੇਂ ਮੈਂ ਜੀਵਾਂ ਜਾ ਮਰਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਸ਼ਰਮਿੰਦਾ ਨਹੀਂ ਹੋਵਾਂਗਾ, ਸਗੋਂ ਪੂਰੀ ਦਲੇਰੀ ਨਾਲ ਜਿਵੇਂ ਮੇਰੀ ਦੇਹ ਵਿੱਚ ਮਸੀਹ ਦੀ ਵਡਿਆਈ ਹੁੰਦੀ ਆਈ ਹੈ, ਹੁਣ ਉਵੇਂ ਹੀ ਹੁੰਦੀ ਰਹੇ, ਭਾਵੇਂ ਮੈਂ ਜਿਉਂਦਾ ਰਹਾ ਜਾਂ ਮਰ ਜਾਂਵਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ایس لئی پئی میرے دِل دی تاہنگ تے آس ایہو ای اے پئی مَیں کِسے گلّ وِچ شرمندہ نا ہوواں سگوں پُوری دلیری صدقہ جیویں مسِیح دی وڈیائی میرے بدن دے سببّوں سدا ہوندی رہی اے اوسے طرح ہُن وی ہوئے گی۔ بھانویں مَیں مر جاواں تے بھانویں مَیں جِیوندا رہاں۔
Punjabi Standard Bible (Punjabi Standard Bible) 2023
ਮੇਰੀ ਦਿਲੀ ਇੱਛਾ ਅਤੇ ਆਸ ਇਹੋ ਹੈ ਕਿ ਮੈਨੂੰ ਕਿਸੇ ਗੱਲ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ, ਸਗੋਂ ਪੂਰੀ ਦਲੇਰੀ ਨਾਲ ਹਮੇਸ਼ਾ ਦੀ ਤਰ੍ਹਾਂ ਹੁਣ ਵੀ, ਭਾਵੇਂ ਜੀਵਨ ਭਾਵੇਂ ਮੌਤ ਦੇ ਰਾਹੀਂ ਮੇਰੇ ਇਸ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਰਹੇ।