Philippians 1:25 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋੜ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇੱਥੇ ਠਹਿਰਾਂਗਾ ਤਾਂ ਕਿ ਤੁਸੀਂ ਵੱਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਸ ਦਾ ਮੈਨੂੰ ਪੱਕਾ ਭਰੋਸਾ ਹੈ ਅਤੇ ਮੈਂ ਜਾਣਦਾ ਹਾਂ ਕਿ ਮੈਂ ਜੀਵਾਂਗਾ ਅਤੇ ਤੁਹਾਡੀ ਮਦਦ ਅਤੇ ਤੁਹਾਡੇ ਵਿਸ਼ਵਾਸ ਦੇ ਵਾਧੇ ਦੀ ਖ਼ੁਸ਼ੀ ਲਈ ਤੁਹਾਡੇ ਕੋਲ ਰਹਾਂਗਾ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਬਾਰੇ ਯਕੀਨ ਦਿਵਾਉਂਦੇ ਹੋਏ, ਮੈਂ ਜਾਣਦਾ ਹਾਂ ਕਿ ਮੈਂ ਕਾਇਮ ਰਹਾਂਗਾ, ਅਤੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਤੁਹਾਡੀ ਤਰੱਕੀ ਅਤੇ ਵਿਸ਼ਵਾਸ ਵਿੱਚ ਖੁਸ਼ੀ ਲਈ ਜਾਰੀ ਰੱਖਾਂਗਾ,
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜੀਉਂਦਾ ਰਹਾਂਗਾ ਅਤੇ ਤੁਸਾਂ ਸਭਨਾਂ ਦੇ ਨਾਲ ਠਹਿਰਾਂਗਾ ਭਈ ਨਿਹਚਾ ਵਿੱਚ ਤੁਹਾਡੀ ਉੱਨਤੀ ਅਤੇ ਅਨੰਦ ਹੋਵੇ
Punjabi ERV
ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋਡ਼ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇਥੇ ਠਹਿਰਾਂਗਾ ਤਾਂ ਕਿ ਤੁਸੀਂ ਵਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜਿਉਂਦਾ ਰਹਾਂਗਾ ਅਤੇ ਤੁਸੀਂ ਸਭਨਾਂ ਦੇ ਨਾਲ ਠਹਿਰਾਂਗਾ ਜਿਸ ਕਰਕੇ ਵਿਸ਼ਵਾਸ ਵਿੱਚ ਤੁਹਾਡੀ ਉਨੱਤੀ ਅਤੇ ਅਨੰਦ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایس کر کے پئی مَینُوں ایہدا یقِین اے۔ ایس لئی مَیں جاننا آں پئی جِیوندا رہاں گا۔ سگوں تُہاڈے سبھناں دے نال رہواں گا تاں جو تُسی اِیمان وِچ وَدھو۔ تے اوہدے وِچ خُوش رہو۔
Punjabi Standard Bible (Punjabi Standard Bible) 2023
ਇਸ ਗੱਲ ਦਾ ਯਕੀਨ ਹੋਣ ਕਰਕੇ ਮੈਂ ਜਾਣਦਾ ਹਾਂ ਕਿ ਮੈਂ ਅਜੇ ਜੀਉਂਦਾ ਰਹਾਂਗਾ ਅਤੇ ਤੁਹਾਡੀ ਉੱਨਤੀ ਅਤੇ ਤੁਹਾਡੇ ਵਿਸ਼ਵਾਸ ਦੇ ਅਨੰਦ ਲਈ ਤੁਹਾਡੇ ਨਾਲ ਰਹਾਂਗਾ,