Philippians 1:6 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਦਰਮਿਆਨ ਇਹ ਚੰਗਾ ਕੰਮ ਆਰੰਭਿਆ ਹੈ। ਉਹ ਉਸ ਕੰਮ ਨੂੰ ਜਾਰੀ ਰੱਖੇਗਾ ਅਤੇ ਮਸੀਹ ਯਿਸੂ ਦੀ ਪਹੁੰਚ ਵਾਲੇ ਦਿਨ ਇਸ ਨੂੰ ਪੂਰਾ ਕਰੇਗਾ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੇਰਾ ਇਹ ਪੱਕਾ ਭਰੋਸਾ ਹੈ ਕਿ ਜਿਸ ਪਰਮੇਸ਼ਰ ਨੇ ਤੁਹਾਡੇ ਵਿੱਚ ਇੱਕ ਭਲਾ ਕੰਮ ਸ਼ੁਰੂ ਕੀਤਾ ਹੈ, ਉਹ ਹੀ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰਨਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਗੱਲ ਦਾ ਭਰੋਸਾ ਰੱਖਦੇ ਹੋਏ ਕਿ ਜਿਸਨੇ ਤੁਹਾਡੇ ਵਿੱਚ ਇੱਕ ਚੰਗਾ ਕੰਮ ਸ਼ੁਰੂ ਕੀਤਾ ਹੈ ਉਹ ਇਸਨੂੰ ਮਸੀਹ ਯਿਸ਼ੂ ਦੇ ਵਾਪਸ ਆਉਣ ਦੇ ਦਿਨ ਤੱਕ ਪੂਰਾ ਕਰਦਾ ਰਹੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਸ ਗੱਲ ਦੀ ਮੈਨੂੰ ਪਰਤੀਤ ਹੈ ਭਈ ਜਿਹ ਨੇ ਤੁਹਾਡੇ ਵਿੱਚ ਸ਼ੁਭ ਕੰਮ ਦਾ ਮੁੱਢ ਧਰਿਆ ਸੋ ਯਿਸੂ ਮਸੀਹ ਦੇ ਦਿਨ ਤੋੜੀ ਉਹ ਨੂੰ ਪੂਰਿਆਂ ਕਰੇਗਾ
Punjabi ERV
ਮੈਨੂੰ ਪੂਰਨ ਵਿਸ਼ਵਾਸ ਹੈ ਕਿ ਪਰਮੇਸ਼ੁਰ ਨੇ ਤੁਹਾਡੇ ਦਰਮਿਆਨ ਇਹ ਚੰਗਾ ਕੰਮ ਆਰੰਭਿਆ ਹੈ। ਉਹ ਉਸ ਕੰਮ ਨੂੰ ਜਾਰੀ ਰਖੇਗਾ ਅਤੇ ਮਸੀਹ ਯਿਸੂ ਦੀ ਪਹੁੰਚ ਵਾਲੇ ਦਿਨ ਇਸਨੂੰ ਪੂਰਾ ਕਰੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਇਸ ਗੱਲ ਦੀ ਮੈਨੂੰ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਸ਼ੁਭ ਕੰਮ ਨੂੰ ਸ਼ੁਰੂ ਕੀਤਾ ਸੋ ਯਿਸੂ ਮਸੀਹ ਦੇ ਦਿਨ ਤੱਕ ਉਹ ਨੂੰ ਪੂਰਾ ਕਰੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَینُوں یقِین اے پئی جِس تُہاڈے وِچ نیک کمّ شُروع کِیتا اے۔ اوہ اوہنوں یِسُوع مسِیح دے دِن تِیکر پُورا کر دے گا۔
Punjabi Standard Bible (Punjabi Standard Bible) 2023
ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਭਲੇ ਕੰਮ ਨੂੰ ਅਰੰਭ ਕੀਤਾ ਹੈ ਉਹ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰੇਗਾ।