Philippians 2:16 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਜਿਹੜਾ ਸੰਦੇਸ਼ ਜੀਵਨ ਦਿੰਦਾ ਹੈ ਉਸ ਨੂੰ ਫ਼ੜੀ ਰੱਖੋ। ਇਹ ਮਸੀਹ ਦੇ ਆਉਣ ਵੇਲੇ ਤੱਕ ਕਰੋ। ਫ਼ੇਰ ਮੈਂ ਤੁਹਾਡੇ ਤੇ ਮਾਣ ਕਰ ਸੱਕਾਂਗਾ ਕਿਉਂਕਿ ਮੇਰੇ ਸਾਰੇ ਕਾਰਜ ਅਤੇ ਕੋਸ਼ਿਸ਼ਾਂ ਬੇਕਾਰ ਨਹੀਂ ਸਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅਤੇ ਉਸ ਨੂੰ ਜੀਵਨ ਦਾ ਸੰਦੇਸ਼ ਦੇਵੋਗੇ । ਤਦ ਮੈਂ ਮਸੀਹ ਦੇ ਦਿਨ ਤੁਹਾਡੇ ਉੱਤੇ ਮਾਣ ਕਰ ਸਕਾਂਗਾ ਕਿ ਮੇਰੀ ਦੌੜ ਅਤੇ ਮਿਹਨਤ ਵਿਅਰਥ ਨਹੀਂ ਗਈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜਿਵੇਂ ਕਿ ਤੁਸੀਂ ਜੀਵਨ ਦੇ ਬਚਨ ਨੂੰ ਦ੍ਰਿੜਤਾ ਨਾਲ ਫੜੀ ਰੱਖਦੇ ਹੋ। ਅਤੇ ਫਿਰ ਮੈਂ ਮਸੀਹ ਦੇ ਦਿਨ ਤੇ ਮਾਣ ਕਰ ਸਕਾਂਗਾ ਕਿ ਮੈਂ ਭੱਜਿਆ ਨਹੀਂ ਜਾਂ ਵਿਅਰਥ ਮਿਹਨਤ ਨਹੀਂ ਕੀਤੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜੀਵਨ ਦਾ ਬਚਨ ਪੇਸ਼ ਕਰਦੇ ਹੋ ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਭਈ ਮੇਰੀ ਦੌੜ ਅਤੇ ਮੇਰੀ ਮਿਹਨਤ ਅਕਾਰਥ ਨਹੀਂ ਗਈ
Punjabi ERV
ਜਿਹਡ਼ਾ ਸੰਦੇਸ਼ ਜੀਵਨ ਦਿੰਦਾ ਹੈ ਉਸਨੂੰ ਫ਼ਡ਼ੀ ਰਖੋ। ਇਹ ਮਸੀਹ ਦੇ ਆਉਣ ਵੇਲੇ ਤੱਕ ਕਰੋ। ਫ਼ੇਰ ਮੈਂ ਤੁਹਾਡੇ ਤੇ ਮਾਣ ਕਰ ਸਕਾਂਗਾ ਕਿਉਂਕਿ ਮੇਰੇ ਸਾਰੇ ਕਾਰਜ ਅਤੇ ਕੋਸ਼ਿਸ਼ਾਂ ਬੇਕਾਰ ਨਹੀਂ ਸਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਤਾਂ ਜੋ ਮਸੀਹ ਦੇ ਦਿਨ ਮੈਨੂੰ ਅਭਮਾਨ ਕਰਨ ਦਾ ਥਾਂ ਹੋਵੇ ਕਿ ਮੇਰੀ ਦੌੜ ਅਤੇ ਮੇਰੀ ਮਿਹਨਤ ਵਿਅਰਥ ਨਹੀਂ ਗਈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے زِندگی دا کلام پیش کر دے ہو۔) تاں جو مسِیح دے دِن مَینُوں فخر ہوئے۔ پئی نا میری بھج دَوڑ بے فائدہ ہوئی نا میری محنت ایویں گئی۔
Punjabi Standard Bible (Punjabi Standard Bible) 2023
ਜੀਵਨ ਦੇ ਸੰਦੇਸ਼ ਉੱਤੇ ਕਾਇਮ ਰਹੋ ਤਾਂਕਿ ਮਸੀਹ ਦੇ ਦਿਨ ਮੈਨੂੰ ਅਭਿਮਾਨ ਹੋਵੇ ਕਿ ਮੈਂ ਵਿਅਰਥ ਨਹੀਂ ਦੌੜਿਆ ਅਤੇ ਨਾ ਹੀ ਮੇਰਾ ਮਿਹਨਤ ਕਰਨਾ ਵਿਅਰਥ ਗਿਆ।