Philippians 2:25 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮੈਂ ਮਹਿਸੂਸ ਕੀਤਾ ਹੈ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਭੇਜਣਾ ਜ਼ਰੂਰੀ ਹੈ। ਉਹ ਮਸੀਹ ਵਿੱਚ ਮੇਰਾ ਭਰਾ, ਇੱਕ ਸਾਥੀ ਸੈਨਿਕ ਅਤੇ ਮਸੀਹ ਦੀ ਸੈਨਾ ਵਿੱਚ ਇੱਕ ਸਹ ਕਰਮਚਾਰੀ ਹੈ। ਜਦੋਂ ਮੈਂ ਜ਼ਰੂਰਤ ਵਿੱਚ ਸੀ, ਤੁਸੀਂ ਉਸ ਨੂੰ ਮੇਰੀਆਂ ਲੋੜਾਂ ਦਾ ਖਿਆਲ ਰੱਖਣ ਲਈ ਭੇਜਿਆ ਸੀ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਪਰ ਮੈਂ ਇਹ ਵੀ ਜ਼ਰੂਰੀ ਸਮਝਦਾ ਹਾਂ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਵਾਪਸ ਭੇਜਾਂ ਜੋ ਮੇਰਾ ਭਰਾ, ਸਹਿਕਰਮੀ ਅਤੇ ਸੰਗੀ ਸਿਪਾਹੀ ਹੈ ਜੋ ਤੁਹਾਡਾ ਸੰਦੇਸ਼ਵਾਹਕ ਹੈ ਜਿਸ ਨੂੰ ਤੁਸੀਂ ਮੇਰੀ ਲੋੜ ਦੇ ਸਮੇਂ ਵਿੱਚ ਸੇਵਾ ਦੇ ਲਈ ਭੇਜਿਆ ਸੀ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਪਰ ਮੈਂ ਸੋਚਦਾ ਹਾਂ ਕਿ ਇਪਾਫ਼ਰੋਦੀਤੁਸ ਆਪਣੇ ਭਰਾ ਨੂੰ ਤੁਹਾਡੇ ਕੋਲ ਵਾਪਸ ਭੇਜਣਾ ਜ਼ਰੂਰੀ ਹੈ, ਜੋ ਮੇਰਾ ਸਾਥੀ-ਵਿਸ਼ਵਾਸੀ, ਸਹਿ-ਕਰਮੀ ਅਤੇ ਸਾਥੀ ਸਿਪਾਹੀ, ਜੋ ਤੁਹਾਡਾ ਸੰਦੇਸ਼ਵਾਹਕ ਵੀ ਹੈ, ਜਿਸ ਨੂੰ ਤੁਸੀਂ ਮੇਰੀਆਂ ਜ਼ਰੂਰਤਾਂ ਦੀ ਦੇਖਭਾਲ ਲਈ ਭੇਜਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਇਪਾਫ਼ਰਦੀਤੁਸ ਜੋ ਮੇਰਾ ਭਰਾ ਅਤੇ ਮੇਰੇ ਨਾਲ ਦਾ ਕੰਮ ਕਰਨ ਵਾਲਾ ਅਤੇ ਮੇਰੇ ਨਾਲ ਹੀ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੀ ਥੁੜ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਘੱਲਣਾ ਜਰੂਰੀ ਜਾਣਿਆ
Punjabi ERV
ਮੈਂ ਮਹਿਸੂਸ ਕੀਤਾ ਹੈ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਭੇਜਣਾ ਜ਼ਰੂਰੀ ਹੈ। ਉਹ ਮਸੀਹ ਵਿੱਚ ਮੇਰਾ ਭਰਾ, ਇੱਕ ਸਾਥੀ ਸੈਨਿਕ ਅਤੇ ਮਸੀਹ ਦੀ ਸੈਨਾ ਵਿੱਚ ਇੱਕ ਸਹ ਕਰਮਚਾਰੀ ਹੈ। ਜਦੋਂ ਮੈਂ ਜ਼ਰੂਰਤ ਵਿੱਚ ਸੀ, ਤੁਸੀਂ ਉਸਨੂੰ ਮੇਰੀਆਂ ਲੋਡ਼ਾਂ ਦਾ ਖਿਆਲ ਰੱਖਣ ਲਈ ਭੇਜਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਇਪਾਫ਼ਰੋਦੀਤੁਸ ਜੋ ਮੇਰਾ ਭਰਾ ਅਤੇ ਮੇਰਾ ਸਹਿਕਰਮੀ ਅਤੇ ਮੇਰੇ ਨਾਲ ਦਾ ਸਿਪਾਹੀ ਅਤੇ ਤੁਹਾਡਾ ਸੰਦੇਸੀ ਅਤੇ ਮੇਰੀ ਥੁੜ ਦਾ ਪੂਰਾ ਕਰਨ ਵਾਲਾ ਹੈ ਮੈਂ ਉਸ ਨੂੰ ਤੁਹਾਡੇ ਕੋਲ ਘੱਲਣਾ ਜ਼ਰੂਰੀ ਜਾਣਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَیں اِپفُردِتُس نُوں تُہاڈے کول گھلّنا ضرُوری سمجھیا ایہہ میرا بھرا تے کمّ کرن وِچ میرا سنگی تے میرے نال دا سپاہی تے تُہاڈے ولّوں گھلّیا ہویا تے میرِیاں لوڑاں پُوریاں کرن لئی ٹہلیا اے۔
Punjabi Standard Bible (Punjabi Standard Bible) 2023
ਪਰ ਮੈਂ ਇਪਾਫ਼ਰੋਦੀਤੁਸ ਨੂੰ ਜੋ ਮੇਰਾ ਭਾਈ, ਸਹਿਕਰਮੀ ਅਤੇ ਸੰਗੀ ਸਿਪਾਹੀ ਹੈ ਅਤੇ ਤੁਹਾਡਾ ਸੰਦੇਸ਼ਵਾਹਕ ਅਤੇ ਜ਼ਰੂਰਤ ਵਿੱਚ ਮੇਰੀ ਸੇਵਾ ਕਰਨ ਵਾਲਾ ਹੈ, ਤੁਹਾਡੇ ਕੋਲ ਭੇਜਣਾ ਜ਼ਰੂਰੀ ਸਮਝਿਆ।