Philippians 2:27 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਉਹ ਬਹੁਤ ਬਿਮਾਰ ਸੀ ਅਤੇ ਮਰਨ ਹੀ ਵਾਲਾ ਸੀ। ਪਰ ਪਰਮੇਸ਼ੁਰ ਨੇ ਉਸ ਨੂੰ ਮਿਹਰ ਵਿਖਾਈ। ਸਿਰਫ਼ ਉਸੇ ਨੂੰ ਹੀ ਨਹੀਂ, ਸਗੋਂ ਮੈਨੂੰ ਵੀ, ਤਾਂ ਜੋ ਮੈਨੂੰ ਹੋਰ ਉਦਾਸੀ ਨਾ ਝੱਲਣੀ ਪਵੇ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਇਹ ਸੱਚ ਹੈ ਕਿ ਉਹ ਬਹੁਤ ਬਿਮਾਰ ਹੋ ਗਿਆ ਸੀ, ਇੱਥੋਂ ਤੱਕ ਕਿ ਮਰਨ ਵਾਲਾ ਸੀ ਪਰ ਪਰਮੇਸ਼ਰ ਨੇ ਨਾ ਕੇਵਲ ਉਸ ਉੱਤੇ ਸਗੋਂ ਮੇਰੇ ਉੱਤੇ ਵੀ ਦਇਆ ਕੀਤੀ ਅਤੇ ਮੈਨੂੰ ਇੱਕ ਦੇ ਬਾਅਦ ਇੱਕ ਦੁੱਖ ਤੋਂ ਬਚਾਅ ਲਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦਰਅਸਲ ਉਹ ਬਿਮਾਰ ਸੀ, ਅਤੇ ਲਗਭਗ ਮਰਨ ਵਾਲਾ ਹੋ ਗਿਆ ਸੀ। ਪਰ ਪਰਮੇਸ਼ਵਰ ਨੇ ਉਸ ਉੱਤੇ ਦਯਾ ਕੀਤੀ, ਅਤੇ ਨਾ ਸਿਰਫ ਉਸ ਉੱਤੇ ਬਲਕਿ ਮੇਰੇ ਉੱਤੇ ਵੀ, ਮਤੇ ਮੈਨੂੰ ਦੁੱਖ ਤੇ ਦੁੱਖ ਨਾ ਹੋਵੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਤਾਂ ਸੱਚੀ ਮੁੱਚੀਂ ਮਾਂਦਾ ਸੀ ਸਗੋਂ ਮਰਨਾਊ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਨਿਰੇ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸ਼ੋਕ ਤੋਂ ਸ਼ੋਕ ਪਵੇ
Punjabi ERV
ਉਹ ਬਹੁਤ ਬਿਮਾਰ ਸੀ ਅਤੇ ਮਰਨ ਹੀ ਵਾਲਾ ਸੀ। ਪਰ ਪਰਮੇਸ਼ੁਰ ਨੇ ਉਸਨੂੰ ਮਿਹਰ ਵਿਖਾਈ। ਸਿਰਫ਼ ਉਸੇ ਨੂੰ ਹੀ ਨਹੀਂ, ਸਗੋਂ ਮੈਨੂੰ ਵੀ, ਤਾਂ ਜੋ ਮੈਨੂੰ ਹੋਰ ਉਦਾਸੀ ਨਾ ਝੱਲਣੀ ਪਵੇ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਤਾਂ ਸੱਚੀ ਮੁੱਚੀ ਬਿਮਾਰ ਸੀ ਸਗੋਂ ਮਰਨ ਵਾਲਾ ਹੋ ਗਿਆ ਸੀ ਪਰੰਤੂ ਪਰਮੇਸ਼ੁਰ ਨੇ ਉਸ ਉੱਤੇ ਦਯਾ ਕੀਤੀ ਅਤੇ ਸਿਰਫ਼ ਉਸੇ ਉੱਤੇ ਨਹੀਂ ਸਗੋਂ ਮੇਰੇ ਉੱਤੇ ਵੀ ਮਤੇ ਮੈਨੂੰ ਸੋਗ ਤੋਂ ਸੋਗ ਨਾ ਹੋਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بے شک اوہ بیماری نال مرن والا ہویا سی۔ پر خُدا اوہدے اُتّے رَحم کِیتا۔ تے نِرا اوسے اُتّے ای نئیں۔ سگوں میرے اُتّے وی۔ تاں جو مَینُوں غم اُتّے غم نا ہوئے۔
Punjabi Standard Bible (Punjabi Standard Bible) 2023
ਹਾਂ, ਉਹ ਬਿਮਾਰ ਸੀ ਬਲਕਿ ਮਰਨ ਵਾਲਾ ਸੀ ਪਰ ਪਰਮੇਸ਼ਰ ਨੇ ਉਸ ਉੱਤੇ ਦਇਆ ਕੀਤੀ; ਨਾ ਕੇਵਲ ਉਸ ਉੱਤੇ ਸਗੋਂ ਮੇਰੇ ਉੱਤੇ ਵੀ ਤਾਂਕਿ ਮੈਨੂੰ ਹੋਰ ਜ਼ਿਆਦਾ ਦੁੱਖ ਨਾ ਮਿਲੇ।