Philippians 3:1 — Compare Translations

8 translations compared side by side

Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦ ਮਾਣੋ। ਮੇਰੇ ਲਈ ਇਹ ਗੱਲਾਂ ਬਾਰ-ਬਾਰ ਲਿਖਣੀਆਂ ਕੋਈ ਤਕਲੀਫ਼ ਨਹੀਂ। ਇਹ ਤੁਹਾਨੂੰ ਹੋਰ ਵੱਧੇਰੇ ਤਿਆਰ ਹੋਣ ਵਿੱਚ ਮਦਦ ਕਰਨਗੀਆਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦਿਤ ਰਹੋ । ਮੈਂ ਜੋ ਕੁਝ ਪਹਿਲਾਂ ਕਹਿ ਚੁੱਕਾ ਹਾਂ, ਫਿਰ ਕਹਿ ਰਿਹਾ ਹਾਂ । ਮੈਨੂੰ ਇਸ ਤੋਂ ਕੋਈ ਦੁੱਖ ਨਹੀਂ ਹੈ ਕਿਉਂਕਿ ਇਹ ਤੁਹਾਡੀ ਸੁਰੱਖਿਆ ਦੇ ਲਈ ਹੈ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅੱਗੇ ਤੋਂ, ਹੇ ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਆਨੰਦ ਕਰੋ! ਤੁਹਾਡੇ ਲਈ ਉਹੀ ਗੱਲਾਂ ਦੁਬਾਰਾ ਲਿਖਣਾ ਮੇਰੇ ਲਈ ਕੋਈ ਮੁਸ਼ਕਲ ਨਹੀਂ ਹੈ, ਅਤੇ ਇਹ ਤੁਹਾਡੇ ਲਈ ਸੁਰੱਖਿਆ ਹੈ।
Punjabi Bible 2016 - ਪਵਿੱਤਰ ਬਾਈਬਲ O.V.
ਮੁਕਤੀ ਗੱਲ, ਹੇ ਮੇਰੇ ਭਰਾਵੋ, ਪ੍ਰਭੁ ਵਿੱਚ ਅਨੰਦ ਰਹੋ। ਉਹੋ ਗੱਲਾਂ ਤੁਹਾਨੂੰ ਮੁੜ ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ
Punjabi ERV
ਇਸ ਲਈ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦ ਮਾਣੋ। ਮੇਰੇ ਲਈ ਇਹ ਗੱਲਾਂ ਬਾਰ-ਬਾਰ ਲਿਖਣੀਆਂ ਕੋਈ ਤਕਲੀਫ਼ ਨਹੀਂ। ਇਹ ਤੁਹਾਨੂੰ ਹੋਰ ਵਧੇਰੇ ਤਿਆਰ ਹੋਣ ਵਿੱਚ ਮਦਦ ਕਰਨਗੀਆਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੂ ਵਿੱਚ ਅਨੰਦ ਰਹੋ। ਇਹ ਗੱਲਾਂ ਤੁਹਾਨੂੰ ਮੁੜ-ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
ہور بھراؤ! خُداوند وِچ خُوش رہو۔ تُہانوں اِکّو گلّ گھڑی مُڑی لِکھن وِچ مَینُوں تے کوئی اَوکھ نئیں۔ تے تُہاڈا ایہدے وِچ بچاؤ اے۔
Punjabi Standard Bible (Punjabi Standard Bible) 2023
ਅੰਤ ਵਿੱਚ ਹੇ ਮੇਰੇ ਭਾਈਓ, ਪ੍ਰਭੂ ਵਿੱਚ ਅਨੰਦ ਮਨਾਓ। ਤੁਹਾਨੂੰ ਬਾਰ-ਬਾਰ ਉਹੀ ਗੱਲਾਂ ਲਿਖਣ ਵਿੱਚ ਮੈਨੂੰ ਕੋਈ ਪਰੇਸ਼ਾਨੀ ਨਹੀਂ, ਬਲਕਿ ਇਹ ਤੁਹਾਡੇ ਭਲੇ ਲਈ ਹਨ।