Philippians 3:21 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਮਸੀਹ ਸਾਡੇ ਭੌਤਿਕ ਸਰੀਰਾਂ ਨੂੰ ਆਪਣੇ ਮਹਿਮਾਮਈ ਸਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯੰਤ੍ਰਣ ਹੇਠ ਰੱਖਣ ਯੋਗ ਹੈ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਉਹ ਹੀ ਸਾਡੇ ਨਾਸ਼ਵਾਨ ਸਰੀਰਾਂ ਨੂੰ ਆਪਣੀ ਉਸ ਮੁਕਤੀ ਦੇ ਨਾਲ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਆਪਣੇ ਅਧੀਨ ਰੱਖਦੇ ਹਨ, ਆਪਣੇ ਤੇਜਵਾਨ ਸਰੀਰ ਦੀ ਤਰ੍ਹਾਂ ਬਦਲ ਦੇਣਗੇ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਜੋ, ਉਸ ਸ਼ਕਤੀ ਦੁਆਰਾ ਜੋ ਉਸਨੂੰ ਹਰ ਚੀਜ਼ ਨੂੰ ਆਪਣੇ ਨਿਯੰਤਰਣ ਵਿੱਚ ਲਿਆਉਣ ਦੇ ਯੋਗ ਬਣਾਉਂਦਾ ਹੈ, ਸਾਡੇ ਨਿਮਾਣੇ ਸਰੀਰ ਨੂੰ ਬਦਲ ਦੇਵੇਗਾ ਤਾਂ ਜੋ ਉਹ ਆਪਣੇ ਮਹਿਮਾ ਦੇ ਸਰੀਰ ਦੀ ਵਰਗਾ ਬਣਾਵੇਗਾ।
Punjabi Bible 2016 - ਪਵਿੱਤਰ ਬਾਈਬਲ O.V.
ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸੱਕਦਾ ਹੈ ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।।
Punjabi ERV
ਮਸੀਹ ਸਾਡੇ ਭੌਤਿਕ ਸ਼ਰੀਰਾਂ ਨੂੰ ਆਪਣੇ ਮਹਿਮਾਮਈ ਸ਼ਰੀਰ ਵਾਂਗ ਬਦਲ ਦੇਵੇਗਾ। ਉਹ ਇਹ ਉਸ ਸ਼ਕਤੀ ਨਾਲ ਕਰੇਗਾ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਨਿਯਂਤ੍ਰਣ ਹੇਠ ਰੱਖਣ ਯੋਗ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
اوہ اپنی اوس قُدرت دے اثر دے سببّوں جِہدے توں سارِیاں شیواں اپنے تابعیاں وِچ کر سکدا اے۔ ساڈے نِکھد بدن دی شکل بدل کے اپنے جلالی بدن دی صُورت اُتّے بنائے گا۔
Punjabi Standard Bible (Punjabi Standard Bible) 2023
ਉਹ ਆਪਣੀ ਉਸ ਸਮਰੱਥਾ ਅਨੁਸਾਰ ਜਿਸ ਨਾਲ ਉਹ ਸਭ ਵਸਤਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ, ਸਾਡੀ ਨਿਰਬਲ ਦੇਹ ਨੂੰ ਆਪਣੀ ਮਹਿਮਾਮਈ ਦੇਹ ਦੇ ਸਰੂਪ ਵਿੱਚ ਬਦਲ ਦੇਵੇਗਾ।