Philippians 3:4 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰੱਖ ਸੱਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖ ਸੱਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵੱਧ ਕਾਰਣ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਭਾਵੇਂ ਮੇਰੇ ਕੋਲ ਇਸ ਉੱਤੇ ਭਰੋਸਾ ਕਰਨ ਦੇ ਕਾਰਨ ਹਨ । ਜੇਕਰ ਕੋਈ ਸੋਚਦਾ ਹੈ ਕਿ ਉਸ ਦੇ ਕੋਲ ਸਰੀਰ ਉੱਤੇ ਭਰੋਸਾ ਕਰਨ ਦੇ ਕਾਰਨ ਹਨ ਤਾਂ ਮੇਰੇ ਕੋਲ ਉਸ ਤੋਂ ਵੀ ਜ਼ਿਆਦਾ ਹਨ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਹਾਲਾਂਕਿ ਮੇਰੇ ਕੋਲ ਆਪਣੇ ਆਪ ਵਿੱਚ ਅਜਿਹੇ ਵਿਸ਼ਵਾਸ ਦੇ ਕਾਰਨ ਹਨ। ਜੇ ਕੋਈ ਹੋਰ ਸੋਚਦਾ ਹੈ ਕਿ ਉਨ੍ਹਾਂ ਕੋਲ ਸਰੀਰ ਵਿੱਚ ਵਿਸ਼ਵਾਸ ਰੱਖਣ ਦੇ ਕਾਰਨ ਹਨ, ਤਾਂ ਮੇਰੇ ਕੋਲ ਹੋਰ ਵੀ ਹਨ:
Punjabi Bible 2016 - ਪਵਿੱਤਰ ਬਾਈਬਲ O.V.
ਭਾਵੇਂ ਮੈਂ ਸਰੀਰ ਦਾ ਭੀ ਆਸਰਾ ਰੱਖ ਸੱਕਦਾ । ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਕਰ ਸੱਕਦਾ ਹੈ ਤਾਂ ਮੈਂ ਵਧੇਰੇ ਕਰ ਸੱਕਦਾ ਹਾਂ
Punjabi ERV
ਹਾਲਾਂ ਕਿ ਆਪਣਾ ਭਰੋਸਾ ਆਪਣੇ ਵਿੱਚ ਰਖ ਸਕਦਾ ਹਾਂ, ਪਰ ਮੈਂ ਅਜਿਹਾ ਨਹੀਂ ਕਰਦਾ। ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣਾ ਭਰੋਸਾ ਆਪਣੇ ਆਪ ਵਿੱਚ ਰਖ ਸਕਦਾ ਹੈ, ਫ਼ੇਰ ਮੇਰੇ ਕੋਲ ਆਪਣਾ ਭਰੋਸਾ ਆਪਣੇ ਆਪ ਵਿੱਚ ਰੱਖਣ ਲਈ ਵਧ ਕਾਰਣ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ। ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
پر مَیں تے جِسم دا وی بھروسا کر سکنا آں۔ جے کِسے ہور نُوں جِسم اُتّے بھروسا کرن دا خیال ہوئے۔ تے مَیں اوہدے نالوں وی وَدّھ کر سکنا آں۔
Punjabi Standard Bible (Punjabi Standard Bible) 2023
ਜਦਕਿ ਮੈਂ ਸਰੀਰ ਉੱਤੇ ਭਰੋਸਾ ਰੱਖ ਵੀ ਸਕਦਾ ਹਾਂ। ਜੇ ਕੋਈ ਸੋਚਦਾ ਹੈ ਕਿ ਉਸ ਕੋਲ ਸਰੀਰ ਉੱਤੇ ਭਰੋਸਾ ਰੱਖਣ ਦਾ ਕਾਰਨ ਹੈ ਤਾਂ ਮੇਰੇ ਕੋਲ ਵਧਕੇ ਹੈ;