Philippians 4:10 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਤੁਸੀਂ ਮੇਰੇ ਹਿੱਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰ ਫ਼ੇਰ ਤੁਸੀਂ ਮੈਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਮੈਨੂੰ ਮਸੀਹ ਦੇ ਵਿੱਚ ਬਹੁਤ ਅਨੰਦ ਹੋਇਆ ਹੈ ਕਿ ਇੰਨੇ ਸਮੇਂ ਬਾਅਦ ਤੁਹਾਡੇ ਮਨਾਂ ਵਿੱਚ ਮੇਰੇ ਲਈ ਫਿਰ ਚਿੰਤਾ ਜਾਗੀ ਹੈ । ਭਾਵੇਂ ਤੁਸੀਂ ਮੇਰੇ ਲਈ ਚਿੰਤਾ ਕਰਦੇ ਰਹੇ ਹੋ ਪਰ ਤੁਹਾਨੂੰ ਇਹ ਦਿਖਾਉਣ ਦਾ ਮੌਕਾ ਨਹੀਂ ਮਿਲਿਆ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਮੈਂ ਪ੍ਰਭੂ ਵਿੱਚ ਬਹੁਤ ਖੁਸ਼ ਹਾਂ ਕਿ ਆਖਰਕਾਰ ਤੁਸੀਂ ਮੇਰੇ ਲਈ ਆਪਣੀ ਚਿੰਤਾ ਨੂੰ ਨਵਾਂ ਕੀਤਾ। ਦਰਅਸਲ, ਤੁਸੀਂ ਚਿੰਤਤ ਸੀ, ਪਰ ਤੁਹਾਡੇ ਕੋਲ ਇਸ ਨੂੰ ਦਿਖਾਉਣ ਦਾ ਕੋਈ ਮੌਕਾ ਨਹੀਂ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਪਰ ਮੈਂ ਪ੍ਰਭੁ ਵਿੱਚ ਇਸ ਗੱਲ ਤੋਂ ਬਹੁਤ ਅਨੰਦ ਹਾਂ ਜੋ ਹੁਣ ਐਨੇ ਚਿਰ ਪਿੱਛੋਂ ਤੁਸਾਂ ਮੁੜ ਮੇਰੀ ਚਿੰਤਾ ਕੀਤੀ। ਤੁਸਾਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਵੇਲਾ ਹੱਥ ਨਾ ਲੱਗਾ
Punjabi ERV
ਤੁਸੀਂ ਮੇਰੇ ਹਿਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰੇ ਫ਼ੇਰ ਤੁਸੀਂ ਮੈਨੂੰ ਮਹਤ੍ਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਪਰ ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਬਹੁਤ ਅਨੰਦ ਹਾਂ ਜੋ ਹੁਣ ਐਨੇ ਚਿਰ ਪਿੱਛੋਂ ਤੁਸੀਂ ਮੁੜ ਮੇਰੀ ਚਿੰਤਾ ਕੀਤੀ। ਤੁਸੀਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਤੁਹਾਨੂੰ ਸਮਾਂ ਨਾ ਮਿਲਿਆ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
مَیں خُداوند وِچ بُہت خُوش آں۔ پئی اینے چِر پِچّھوں تُساں مُڑ میرا خیال کِیتا۔ آں پہلاں وی تُہانوں ایہدا خیال سی۔ پر موقع نا مِلیا۔
Punjabi Standard Bible (Punjabi Standard Bible) 2023
ਮੈਂ ਪ੍ਰਭੂ ਵਿੱਚ ਬਹੁਤ ਪ੍ਰਸੰਨ ਹੋਇਆ ਕਿ ਆਖਰਕਾਰ ਮੇਰੇ ਪ੍ਰਤੀ ਤੁਹਾਡੀ ਚਿੰਤਾ ਫੇਰ ਜਾਗੀ; ਤੁਸੀਂ ਚਿੰਤਾ ਤਾਂ ਕਰਦੇ ਸੀ, ਪਰ ਤੁਹਾਨੂੰ ਇਹ ਵਿਖਾਉਣ ਦਾ ਮੌਕਾ ਨਹੀਂ ਮਿਲਿਆ।