Philippians 4:8 — Compare Translations
8 translations compared side by side
Punjabi 2002 ERV (ਪਵਿੱਤਰ ਬਾਈਬਲ)
ਭਰਾਵੋ ਅਤੇ ਭੈਣੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਸੱਚੀਆਂ, ਸਤਿਕਾਰ ਯੋਗ, ਸਹੀ, ਸ਼ੁੱਧ, ਪਿਆਰ ਕਰਨ ਯੋਗ ਅਤੇ ਪ੍ਰਸੰਸਾ ਕਰਨ ਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾ ਯੋਗ ਹਨ।
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਜੋ ਕੁਝ ਸੱਚਾ ਹੈ, ਜੋ ਕੁਝ ਭਲਾ ਹੈ, ਜੋ ਕੁਝ ਠੀਕ ਹੈ, ਜੋ ਕੁਝ ਸ਼ੁੱਧ ਹੈ, ਜੋ ਕੁਝ ਵਡਿਆਈ ਦੇ ਯੋਗ ਹੈ ਜੋ ਕੁਝ ਸੁੰਦਰ ਹੈ ਅਤੇ ਜੇ ਕੁਝ ਉੱਤਮ ਅਤੇ ਪ੍ਰਸ਼ੰਸਾ ਦੇ ਯੋਗ ਹੈ; ਇਹਨਾਂ ਉੱਤੇ ਵਿਚਾਰ ਕਰੋ ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਜੋ ਵੀ ਸੱਚ ਹੈ, ਜੋ ਵੀ ਨੇਕ ਹੈ, ਜੋ ਵੀ ਸਹੀ ਹੈ, ਜੋ ਵੀ ਸ਼ੁੱਧ ਹੈ, ਜੋ ਵੀ ਪਿਆਰਾ ਹੈ, ਜੋ ਵੀ ਪ੍ਰਸ਼ੰਸਾਯੋਗ ਹੈ, ਜੇ ਕੁਝ ਵੀ ਉੱਤਮ ਜਾਂ ਪ੍ਰਸ਼ੰਸਾਯੋਗ ਹੈ, ਅਜਿਹੀਆਂ ਗੱਲਾਂ ਬਾਰੇ ਸੋਚੋ।
Punjabi Bible 2016 - ਪਵਿੱਤਰ ਬਾਈਬਲ O.V.
ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ
Punjabi ERV
ਭਰਾਵੋ ਅਤੇ ਭੈਣੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਸੱਚੀਆਂ, ਸਤਿਕਾਰਯੋਗ, ਸਹੀ, ਸ਼ੁਧ, ਪਿਆਰ ਕਰਨ ਯੋਗ ਅਤੇ ਪ੍ਰਸੰਸਾ ਕਰਨਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾਯੋਗ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਮੁਕਦੀ ਗੱਲ, ਹੇ ਭਰਾਵੋ, ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰਯੋਗ ਹਨ, ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇੰਨ੍ਹਾਂ ਗੱਲਾਂ ਦੀ ਵਿਚਾਰ ਕਰੋ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
بھراؤ! ہور ایہہ گلّ اے جیہڑیاں گلّاں سَچیاں نیں جیہڑیاں عِزّت جوگیاں نیں جیہڑیاں نیک نیں۔ جیہڑیاں سُدّھ نیں۔ جیہڑیاں پیاریاں نیں۔ جیہڑیاں بھلیاں نیں۔ جیہڑیاں گُن دِیاں نیں تے جیہڑیاں تعرِیف دِیاں نیں اوہناں اُتّے دھیان رکھو۔
Punjabi Standard Bible (Punjabi Standard Bible) 2023
ਅੰਤ ਵਿੱਚ ਹੇ ਭਾਈਓ, ਜੋ ਗੱਲਾਂ ਸੱਚੀਆਂ ਹਨ, ਜੋ ਆਦਰਯੋਗ ਹਨ, ਜੋ ਉਚਿਤ ਹਨ, ਜੋ ਸ਼ੁੱਧ ਹਨ, ਜੋ ਚੰਗੀਆਂ ਹਨ, ਜੋ ਪ੍ਰਸ਼ੰਸਾ ਦੇ ਯੋਗ ਹਨ, ਜੇ ਕੋਈ ਗੁਣ ਅਤੇ ਜੇ ਕੋਈ ਵਡਿਆਈ ਦੀ ਗੱਲ ਹੈ, ਤਾਂ ਇਨ੍ਹਾਂ ਗੱਲਾਂ 'ਤੇ ਵਿਚਾਰ ਕਰੋ।