Psalms 49:14 — Compare Translations
3 translations compared side by side
Punjabi 2002 ERV (ਪਵਿੱਤਰ ਬਾਈਬਲ)
ਉਹ ਲੋਕ ਬਸ ਭੇਡਾਂ ਵਰਗੇ ਹਨ। ਕਬਰਿਸਤਾਨ ਹੀ ਉਨ੍ਹਾਂ ਦਾ ਬਾੜਾ ਹੋਵੇਗੀ ਮੌਤ ਉਨ੍ਹਾਂ ਦੀ ਆਜੜੀ ਹੋਵੇਗੀ, ਫ਼ੇਰ ਉਸ ਸਵੇਰ ਨੂੰ ਚੰਗੇ ਲੋਕ ਹੀ ਜੇਤੂ ਹੋਣਗੇ। ਕਿਉਂਕਿ ਉਨ੍ਹਾਂ ਗੁਮਾਨੀ ਲੋਕਾਂ ਦੇ ਸ਼ਰੀਰ ਆਪਣੇ ਮਹਿਲਾਂ ਤੋਂ ਦੂਰ ਹੌਲੀ-ਹੌਲੀ ਕਬਰ ਵਿੱਚ ਸੜ ਜਾਣਗੇ।
Punjabi Bible 2016 - ਪਵਿੱਤਰ ਬਾਈਬਲ O.V.
ਇੱਜੜ ਵਾਂਙੁ ਓਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਨ੍ਹਾਂ ਦਾ ਅਯਾਲੀ ਹੋਵੇਗੀ, ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ। ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ ਜਾਵੇਗਾ, ਉਹ ਦਾ ਕੋਈ ਟਿਕਾਣਾ ਨਾ ਰਹੇਗਾ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਇੱਜੜ ਵਾਂਗੂੰ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ, ਮੌਤ ਉਨ੍ਹਾਂ ਦੀ ਅਯਾਲੀ ਹੋਵੇਗੀ, ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ। ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ਼ ਜਾਵੇਗਾ, ਉਹ ਦਾ ਕੋਈ ਟਿਕਾਣਾ ਨਾ ਰਹੇਗਾ।