Revelation 1:2 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਯੂਹੰਨਾ ਨੇ ਉਹ ਸਭ ਕੁਝ ਕਿਹਾ ਜੋ ਉਸ ਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹੜਾ ਯਿਸੂ ਮਸੀਹ ਨੇ ਉਸ ਨੂੰ ਦੱਸਿਆ ਸੀ; ਇਹ ਪਰਮੇਸ਼ੁਰ ਦਾ ਸੰਦੇਸ਼ ਹੈ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਯੋਹਨ ਨੇ ਪਰਮੇਸ਼ਵਰ ਦਾ ਬਚਨ ਅਤੇ ਯਿਸ਼ੂ ਮਸੀਹ ਦੀ ਗਵਾਹੀ ਦੇਖ ਕੇ ਉਹਨਾਂ ਬਾਰੇ ਗਵਾਹੀ ਦਿੱਤੀ।
Punjabi Bible 2016 - ਪਵਿੱਤਰ ਬਾਈਬਲ O.V.
ਜਿਹ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਸਾਖੀ ਅਰਥਾਤ ਓਹਨਾਂ ਸਭਨਾਂ ਗੱਲਾਂ ਦੀ ਜੋ ਓਨ ਵੇਖੀਆਂ ਸਾਖੀ ਦਿੱਤੀ
Punjabi ERV
ਯੂਹੰਨਾ ਨੇ ਉਹ ਸਭ ਕੁਝ ਕਿਹਾ ਜੋ ਉਸਨੇ ਦੇਖਿਆ ਸੀ। ਇਹ ਉਹ ਸੱਚ ਹੈ ਜਿਹਡ਼ਾ ਯਿਸੂ ਮਸੀਹ ਨੇ ਉਸਨੂੰ ਦਸਿਆ ਸੀ; ਇਹ ਪਰਮੇਸ਼ੁਰ ਦਾ ਸੰਦੇਸ਼ ਹੈ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਜਿਸ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਸ ਨੇ ਵੇਖੀਆਂ ਸਨ, ਗਵਾਹੀ ਦਿੱਤੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جِس خُدا دے کلام تے یِسُوع مسِیح دی گواہی دِتّی۔ یعنی اوہناں سارِیاں شیواں دی جیہڑیاں اوس ویکھیاں سن شہادت دِتّی۔
Punjabi Standard Bible (Punjabi Standard Bible) 2023
ਜਿਸ ਨੇ ਪਰਮੇਸ਼ਰ ਦੇ ਵਚਨ ਅਤੇ ਯਿਸੂ ਮਸੀਹ ਦੀ ਗਵਾਹੀ ਦੇ ਵਿਖੇ ਅਰਥਾਤ ਜੋ ਕੁਝ ਉਸ ਨੇ ਵੇਖਿਆ, ਉਸ ਦੀ ਗਵਾਹੀ ਦਿੱਤੀ।