Revelation 10:4 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਸੱਤ ਗਰਜਾਂ ਬੋਲੀਆਂ, ਅਤੇ ਮੈ ਲਿਖਣ ਲਈ ਤਿਆਰ ਹੋਇਆ। ਫ਼ੇਰ ਮੈਂ ਸਵਰਗ ਤੋਂ ਇੱਕ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, “ਉਹ ਗੱਲਾਂ ਨਾ ਲਿਖ ਜੋ ਸੱਤ ਗਰਜਾਂ ਬੋਲੀਆਂ, ਇਸ ਨੂੰ ਗੁਪਤ ਰੱਖ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਜਦੋਂ ਸੱਤ ਗਰਜਾਂ ਬੋਲੀਆਂ, ਮੈਂ ਲਿਖਣ ਵਾਲਾ ਸੀ; ਪਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਸੱਤਾਂ ਗਰਜਾਂ ਨੇ ਜੋ ਕਿਹਾ ਹੈ ਉਸ ਉੱਤੇ ਮੋਹਰ ਲਗਾ ਅਤੇ ਇਸਨੂੰ ਨਾ ਲਿਖ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਜਾਂ ਓਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਅਵਾਜ਼ ਅਕਾਸੋਂ ਇਹ ਆਖਦੇ ਸੁਣੀ ਭਈ ਜਿਹੜੀਆਂ ਗੱਲਾਂ ਓਹਨਾਂ ਸੱਤਾਂ ਗਰਜਾਂ ਨੇ ਸੁਣਾਈਆਂ ਉਨ੍ਹਾਂ ਉੱਤੇ ਮੋਹਰ ਲਾ ਅਤੇ ਉਨ੍ਹਾਂ ਨੂੰ ਨਾ ਲਿਖ!
Punjabi ERV
ਸੱਤ ਗਰਜਾਂ ਬੋਲੀਆਂ, ਅਤੇ ਮੈ ਲਿਖਣ ਲਈ ਤਿਆਰ ਹੋਇਆ। ਫ਼ੇਰ ਮੈਂ ਸਵਰਗ ਤੋਂ ਇੱਕ ਅਵਾਜ਼ ਨੂੰ ਇਹ ਆਖਦਿਆਂ ਸੁਣਿਆ, "ਉਹ ਗੱਲਾਂ ਨਾ ਲਿਖ ਜੋ ਸੱਤ ਗਰਜਾਂ ਬੋਲੀਆਂ, ਇਸਨੂੰ ਗੁਪਤ ਰੱਖ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਜਦੋਂ ਉਹ ਸੱਤੇ ਗਰਜਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਅਵਾਜ਼ ਸਵਰਗ ਇਹ ਆਖਦੇ ਸੁਣੀ ਕਿ ਜਿਹੜੀਆਂ ਗੱਲਾਂ ਉਹਨਾਂ ਸੱਤਾਂ ਗਰਜਾਂ ਨੇ ਸੁਣਾਈਆਂ ਉਨ੍ਹਾਂ ਉੱਤੇ ਮੋਹਰ ਲਾ ਅਤੇ ਉਨ੍ਹਾਂ ਨੂੰ ਨਾ ਲਿਖ!
Punjabi Revised 2020 (Arabic Script) (پنجابی نواں عہد نامہ نظرثانی شدہ چھپائی)
جد بدّل دِیاں سَتّ اَوازاں آئِیاں تے مَیں لِکھن لگّا تے اسمانوں ایہہ اواز آؤندی سُنی۔ جیہڑیاں گجّن دِیاں گلّاں ایہناں ستّاں اَوازاں توں سُنیاں نیں اوہناں نُوں ٹھپّی رکھ۔ تے نا لِکھ۔
Punjabi Standard Bible (Punjabi Standard Bible) 2023
ਜਦੋਂ ਸੱਤ ਗਰਜਣਾਂ ਬੋਲ ਚੁੱਕੀਆਂ ਤਾਂ ਮੈਂ ਲਿਖਣ ਹੀ ਵਾਲਾ ਸੀ ਕਿ ਮੈਨੂੰ ਸਵਰਗ ਵਿੱਚੋਂ ਇੱਕ ਅਵਾਜ਼ ਇਹ ਕਹਿੰਦੇ ਸੁਣਾਈ ਦਿੱਤੀ, “ਸੱਤਾਂ ਗਰਜਣਾਂ ਨੇ ਜੋ ਕਿਹਾ ਉਸ ਨੂੰ ਮੋਹਰਬੰਦ ਕਰ, ਲਿਖ ਨਾ।”