Revelation 10:9 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਛੋਟੀ ਸੂਚੀ ਮੈਨੂੰ ਦੇ ਦੇਵੋ। ਦੂਤ ਨੇ ਮੈਨੂੰ ਆਖਿਆ, “ਸੂਚੀ ਨੂੰ ਲੈ ਅਤੇ ਇਸ ਨੂੰ ਖਾ ਜਾ। ਇਹ ਤੇਰੇ ਢਿੱਡ ਨੂੰ ਖੱਟਾ ਕਰ ਦੇਵੇਗੀ, ਪਰ ਇਹ ਤੇਰੇ ਮੂੰਹ ਵਿੱਚ ਸ਼ਹਿਤ ਜਿੰਨੀ ਮਿੱਠੀ ਹੋਵੇਗੀ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਮੈਨੂੰ ਛੋਟੀ ਪੋਥੀ ਦੇ ਦਿਓ। ਉਸਨੇ ਮੈਨੂੰ ਕਿਹਾ, “ਇਸਨੂੰ ਲੈ ਅਤੇ ਇਸਨੂੰ ਖਾ। ਇਹ ਤੇਰੇ ਪੇਟ ਨੂੰ ਖੱਟਾ ਕਰ ਦੇਵੇਗੀ, ਪਰ ‘ਤੇਰੇ ਮੂੰਹ ਵਿੱਚ ਇਹ ਸ਼ਹਿਦ ਦੀ ਤਰ੍ਹਾਂ ਮਿੱਠੀ ਹੋਵੇਗੀ।’ ”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਓਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇਹ, ਅਤੇ ਓਨ ਮੈਨੂੰ ਆਖਿਆ, ਲੈ ਲੈ ਅਤੇ ਇਹ ਨੂੰ ਖਾ ਜਾਹ। ਇਹ ਤੇਰੇ ਢਿੱਡ ਨੂੰ ਤਾਂ ਕੌੜਿਆਂ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਤ ਜਿਹੀ ਮਿੱਠੀ ਲੱਗੇਗੀ
Punjabi ERV
ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸਨੂੰ ਆਖਿਆ ਕਿ ਛੋਟੀ ਸੂਚੀ ਮੈਨੂੰ ਦੇ ਦੇਵੋ। ਦੂਤ ਨੇ ਮੈਨੂੰ ਆਖਿਆ, "ਸੂਚੀ ਨੂੰ ਲੈ ਅਤੇ ਇਸਨੂੰ ਖਾ ਜਾ। ਇਹ ਤੇਰੇ ਢਿਡ੍ਡ ਨੂੰ ਖੱਟਾ ਕਰ ਦੇਵੇਗੀ, ਪਰ ਇਹ ਤੇਰੇ ਮੂੰਹ ਵਿੱਚ ਸ਼ਹਿਤ ਜਿੰਨੀ ਮਿਠੀ ਹੋਵੇਗੀ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮੈਂ ਉਸ ਦੂਤ ਦੇ ਕੋਲ ਜਾ ਕੇ ਉਸ ਨੂੰ ਕਿਹਾ, ਉਹ ਛੋਟੀ ਪੋਥੀ ਮੈਨੂੰ ਦੇ, ਅਤੇ ਉਸ ਨੇ ਮੈਨੂੰ ਆਖਿਆ, ਲੈ ਅਤੇ ਇਹ ਨੂੰ ਖਾਹ ਜਾ। ਇਹ ਤੇਰੇ ਢਿੱਡ ਨੂੰ ਤਾਂ ਕੌੜਾ ਕਰ ਦੇਵੇਗੀ ਪਰ ਤੇਰੇ ਮੂੰਹ ਵਿੱਚ ਸ਼ਹਿਦ ਜਿਹੀ ਮਿੱਠੀ ਲੱਗੇਗੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تَد مَیں اوس فرِشتے کول جا کے آکھیا پئی ایہہ نِکّی کتاب مَینُوں دے چھڈ۔ اوس مَینُوں آکھیا لے ایہنوں کھالَے ایہہ تیرا ڈِھڈ تے کَوڑا کر چھڈے گی پر تیرے مُنھ وِچ شہد وانگر مِٹّھی لگّے گی۔
Punjabi Standard Bible (Punjabi Standard Bible) 2023
ਸੋ ਮੈਂ ਉਸ ਸਵਰਗਦੂਤ ਕੋਲ ਜਾ ਕੇ ਕਿਹਾ, “ਇਹ ਛੋਟੀ ਪੱਤ੍ਰੀ ਮੈਨੂੰ ਦੇ ਦੇ।” ਤਦ ਉਸ ਨੇ ਮੈਨੂੰ ਕਿਹਾ, “ਲੈ, ਇਸ ਨੂੰ ਖਾ ਲੈ; ਇਹ ਤੇਰੇ ਪੇਟ ਨੂੰ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲੱਗੇਗੀ।”