Revelation 11:18 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਦੁਨੀਆਂ ਦੇ ਲੋਕ ਗੁੱਸੇ ਵਿੱਚ ਸਨ; ਪਰ ਹੁਣ ਸਮਾਂ ਹੈ ਤੇਰੇ ਗੁੱਸੇ ਦਾ। ਹੁਣ ਸਮਾਂ ਹੈ ਮਰੇ ਹੋਏ ਲੋਕਾਂ ਬਾਰੇ ਨਿਆਂ ਕਰਨ ਦਾ। ਇਹ ਸਮਾਂ ਨਬੀਆਂ ਤੇਰੇ ਸੇਵਕਾਂ ਨੂੰ ਫ਼ਲ ਪ੍ਰਦਾਨ ਕਰਨ ਦਾ ਹੈ। ਤੇਰੇ ਪਵਿੱਤਰ ਲੋਕਾਂ ਨੂੰ, ਵੱਡੇ ਅਤੇ ਛੋਟਿਆਂ ਨੂੰ ਫ਼ਲ ਦੇਣ ਦਾ ਸਮਾਂ ਹੈ ਜੋ ਤੈਨੂੰ ਸਤਿਕਾਰਦੇ ਹਨ। ਇਹੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਹੈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਰਾਸ਼ਟਰ ਗੁੱਸੇ ਵਿੱਚ ਸਨ, ਅਤੇ ਤੁਹਾਡਾ ਕ੍ਰੋਧ ਆ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਜਾਵੇ, ਅਤੇ ਤੁਹਾਡੇ ਸੇਵਕਾਂ ਨਬੀਆਂ ਨੂੰ ਪ੍ਰਤੀਫਲ ਅਤੇ ਤੁਹਾਡੇ ਪਵਿੱਤਰ ਲੋਕਾਂ ਨੂੰ ਜੋ ਤੁਹਾਡੇ ਨਾਮ ਦਾ ਸਤਿਕਾਰ ਕਰਦੇ ਹਨ, ਦੋਵੇਂ ਵੱਡੇ ਅਤੇ ਛੋਟੇ ਅਤੇ ਉਹਨਾਂ ਨੂੰ ਤਬਾਹ ਕਰਨ ਲਈ ਜਿਹੜੇ ਧਰਤੀ ਨੂੰ ਤਬਾਹ ਕਰਦੇ ਹਨ।”
Punjabi Bible 2016 - ਪਵਿੱਤਰ ਬਾਈਬਲ O.V.
ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾ ਆ ਪਹੁੰਚਾ ਭਈ ਓਹਨਾਂ ਦਾ ਨਿਆਉਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਓਹਨਾਂ ਨੂੰ ਜੋ ਤੇਰੇ ਨਾਮ ਤੋਂ ਭੈ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਓਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!।।
Punjabi ERV
ਦੁਨੀਆਂ ਦੇ ਲੋਕ ਗੁੱਸੇ ਵਿੱਚ ਸਨ; ਪਰ ਹੁਣ ਸਮਾਂ ਹੈ ਤੇਰੇ ਗੁੱਸੇ ਦਾ। ਹੁਣ ਸਮਾਂ ਹੈ ਮਰੇ ਹੋਏ ਲੋਕਾਂ ਬਾਰੇ ਨਿਰਣਾ ਕਰਨ ਦਾ। ਇਹ ਸਮਾਂ ਨਬੀਆਂ ਤੇਰੇ ਸੇਵਕਾਂ ਨੂੰ ਫ਼ਲ ਪ੍ਰਦਾਨ ਕਰਨ ਦਾ ਹੈ। ਤੇਰੇ ਪਵਿੱਤਰ ਲੋਕਾਂ ਨੂੰ, ਵੱਡੇ ਅਤੇ ਛੋਟਿਆਂ ਨੂੰ ਫ਼ਲ ਦੇਣ ਦਾ ਸਮਾਂ ਹੈ ਜੋ ਤੈਨੂੰ ਸਤਿਕਾਰਦੇ ਹਨ। ਇਹੀ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਸਮਾਂ ਹੈ ਜਿਹਡ਼ੇ ਧਰਤੀ ਨੂੰ ਤਬਾਹ ਕਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਬੀਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ ਕਰੇਂ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ!।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے قوماں نُوں غُصّہ آیا تے تیرا غضب اُتر آیا۔ تے اوہ ویلا آ گیا پئی مُردیاں دی عدالت کِیتی جائے تے تیرے بندیاں نبیاں تے پاک لوکاں تے اوہناں نِکّے وڈّیاں نُوں جیہڑے تیرے ناں توں ڈردے نیں بدلہ دِتّا جائے تے زمین دے برباد کرن والیاں نُوں برباد کِیتا جائے۔
Punjabi Standard Bible (Punjabi Standard Bible) 2023
ਕੌਮਾਂ ਨੇ ਕ੍ਰੋਧ ਕੀਤਾ, ਪਰ ਹੁਣ ਤੇਰਾ ਕ੍ਰੋਧ ਆਣ ਪਿਆ; ਸਮਾਂ ਆ ਗਿਆ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਜਾਵੇ ਤੇ ਤੇਰੇ ਦਾਸ ਨਬੀਆਂ ਨੂੰ, ਸੰਤਾਂ ਨੂੰ ਅਤੇ ਤੇਰੇ ਨਾਮ ਦਾ ਭੈ ਮੰਨਣ ਵਾਲੇ ਹਰੇਕ ਵੱਡੇ ਤੇ ਛੋਟੇ ਨੂੰ ਪ੍ਰਤਿਫਲ ਦਿੱਤਾ ਜਾਵੇ ਅਤੇ ਧਰਤੀ ਦਾ ਨਾਸ ਕਰਨ ਵਾਲਿਆਂ ਦਾ ਨਾਸ ਕੀਤਾ ਜਾਵੇ।