Revelation 12:14 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸੱਕੇ ਅਤੇ ਉਜਾੜ ਵਿੱਚ ਜਗ਼੍ਹਾ ਤੇ ਜਾ ਸੱਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉੱਥੇ ਉਹ ਅਜਗਰ ਤੋਂ ਦੂਰ ਹੋਵੇਗੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਔਰਤ ਨੂੰ ਇੱਕ ਮਹਾਨ ਉਕਾਬ ਦੇ ਦੋ ਖੰਭ ਦਿੱਤੇ ਗਏ ਸਨ, ਤਾਂ ਜੋ ਉਹ ਉਜਾੜ ਵਿੱਚ ਉਸ ਲਈ ਤਿਆਰ ਕੀਤੀ ਜਗ੍ਹਾ ਤੇ ਉਡਾਣ ਭਰ ਸਕੇ, ਜਿੱਥੇ ਸੱਪ ਦੀ ਪਹੁੰਚ ਤੋਂ ਬਾਹਰ, ਕੁਝ ਸਮੇਂ ਤਕਰੀਬਨ ਸਾਢੇ ਤਿੰਨ ਸਾਲ ਲਈ ਅਤੇ ਅੱਧੇ ਸਮੇਂ ਲਈ ਉਸਦੀ ਦੇਖਭਾਲ ਕੀਤੀ ਜਾਏਗੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਇਸਤ੍ਰੀ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਭਈ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ ਜਿੱਥੇ ਸੱਪ ਦੇ ਮੂੰਹੋਂ ਬਚ ਕੇ ਸਮੇ ਅਤੇ ਦੋਂਹ ਸਮਿਆਂ ਅਤੇ ਅੱਧ ਸਮੇਂ ਤੀਕ ਉਹ ਦੀ ਪਿਰਤਪਾਲ ਹੁੰਦੀ ਹੈ
Punjabi ERV
ਪਰ ਉਸ ਔਰਤ ਨੂੰ ਵੱਡੇ ਬਾਜ਼ ਦੇ ਦੋ ਖੰਭ ਦਿੱਤੇ ਗਏ ਸਨ ਤਾਂ ਜੋ ਉਹ ਉੱਡ ਸਕੇ ਅਤੇ ਉਜਾਡ਼ ਵਿੱਚ ਜਗ਼੍ਹਾ ਤੇ ਜਾ ਸਕੇ ਜੋ ਕਿ ਉਸ ਲਈ ਤਿਆਰ ਕੀਤੀ ਗਈ ਸੀ। ਉਸ ਥਾਂ ਉੱਤੇ ਉਸਦੀ ਸਾਢੇ ਤਿੰਨਾਂ ਸਾਲਾਂ ਤੱਕ ਦੇਖ ਭਾਲ ਹੋਵੇਗੀ। ਉਥੇ ਉਹ ਅਜਗਰ ਤੋਂ ਦੂਰ ਹੋਵੇਗੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਔਰਤ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਤਾਂ ਕਿ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ, ਜਿੱਥੇ ਸੱਪ ਦੇ ਮੂੰਹੋਂ ਬਚ ਸਕੇ ਤਾਂ ਸਮੇਂ, ਸਮਿਆਂ ਅਤੇ ਅੱਧ ਸਮੇਂ ਤੱਕ ਉਹ ਦੀ ਦੇਖਭਾਲ ਹੁੰਦੀ ਹੈ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس زنانی نُوں وڈّے عُقاب دے دو پَر دِتّے گئے۔ پئی سَپّ دے اگّوں اُڈ کے بیابان وِچ اپنے اوس تھاں اَپڑ جائے جِتّھے اِک زمانے تے زمانیاں تے ادھے زمانے تِیکر اوہدی پالنا ہوندی اے۔
Punjabi Standard Bible (Punjabi Standard Bible) 2023
ਪਰ ਉਸ ਔਰਤ ਨੂੰ ਇੱਕ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ ਤਾਂਕਿ ਉਹ ਸੱਪ ਦੇ ਸਾਹਮਣਿਓਂ ਉਜਾੜ ਵਿੱਚ ਆਪਣੇ ਸਥਾਨ ਨੂੰ ਉੱਡ ਜਾਵੇ ਜਿੱਥੇ ਇੱਕ ਸਮੇਂ, ਸਮਿਆਂ ਅਤੇ ਅੱਧੇ ਸਮੇਂ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ।