Revelation 12:4 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕੱਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਬੱਚਾ ਪੈਦਾ ਹੋਵੇ ਅਜਗਰ ਉਸ ਔਰਤ ਦੇ ਬੱਚੇ ਨੂੰ ਨਿਗਲ ਜਾਣਾ ਚਾਹੁੰਦਾ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਦੀ ਪੂਛ ਨੇ ਤਾਰੇ ਦਾ ਇੱਕ ਤਿਹਾਈ ਹਿੱਸਾ ਅਕਾਸ਼ ਵਿੱਚੋਂ ਡਿੱਗਾ ਕੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਸੀ ਜੋ ਜਨਮ ਦੇਣ ਵਾਲੀ ਸੀ, ਤਾਂ ਜੋ ਇਹ ਉਸ ਦੇ ਬੱਚੇ ਨੂੰ ਉਸ ਦੇ ਜਨਮ ਲੈਣ ਸਾਰ ਹੀ ਖਾ ਲਵੇ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਦੀ ਪੂਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਵਲ੍ਹੇਟ ਕੇ ਖਿੱਚਿਆ ਅਤੇ ਓਹਨਾਂ ਨੂੰ ਧਰਤੀ ਉੱਤੇ ਦੇ ਮਾਰਿਆ, ਅਤੇ ਉਹ ਅਜਗਰ ਓਸ ਇਸਤ੍ਰੀ ਦੇ ਅੱਗੇ ਜਿਹੜੀ ਜਣਨ ਲੱਗੀ ਸੀ ਜਾ ਖਲੋਤਾ ਭਈ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਭੱਛ ਲਵੇ
Punjabi ERV
ਅਜਗਰ ਦੀ ਪੂਛ ਨੇ ਅਕਾਸ਼ ਵਿੱਚੋਂ ਇੱਕ ਤਿਹਾਈ ਤਾਰੇ ਕਢ੍ਢ ਲਏ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਗਿਆ ਅਤੇ ਉਸ ਔਰਤ ਅੱਗੇ ਖਲੋ ਗਿਆ ਜੋ ਜਨਮ ਦੇਣ ਵਾਲੀ ਸੀ। ਜਿਵੇਂ ਹੀ ਉਹ ਸ਼ਿਸ਼ੂ ਪੈਦਾ ਹੋਵੇ ਅਜਗਰ ਉਸ ਔਰਤ ਦੇ ਸ਼ਿਸ਼ੂ ਨੂੰ ਨਿਗਲ ਜਾਣਾ ਚਾਹੁੰਦਾ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਦੀ ਪੂੰਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਲਪੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ, ਅਤੇ ਉਹ ਅਜਗਰ ਉਸ ਔਰਤ ਦੇ ਅੱਗੇ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਲੱਗੀ ਸੀ ਜਾ ਖੜ੍ਹਾ ਹੋਇਆ, ਕਿ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਨਿਗਲ ਲਵੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہدی پُوشل نے اسمان دے ترِیجے حِصّہ تاریاں نُوں کھِچّ کے زمین اُتّے سُٹ لیا تے اوہ ناگ اوس زنانی دے اگّے جا کھلوتا جیہڑی جمّن والی سی پئی جدوں اوہ جمّے اوہدے بچّے نُوں کھالَئے۔
Punjabi Standard Bible (Punjabi Standard Bible) 2023
ਉਸ ਦੀ ਪੂਛ ਨੇ ਅਕਾਸ਼ ਦੇ ਤਾਰਿਆਂ ਦਾ ਇੱਕ ਤਿਹਾਈ ਹਿੱਸਾ ਧੂਹ ਕੇ ਧਰਤੀ ਉੱਤੇ ਸੁੱਟ ਦਿੱਤਾ। ਫਿਰ ਉਹ ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਹੋ ਗਿਆ ਜੋ ਬੱਚੇ ਨੂੰ ਜਨਮ ਦੇਣ ਵਾਲੀ ਸੀ ਤਾਂਕਿ ਜਦੋਂ ਉਹ ਬੱਚੇ ਨੂੰ ਜਨਮ ਦੇਵੇ ਤਾਂ ਅਜਗਰ ਉਸ ਬੱਚੇ ਨੂੰ ਨਿਗਲ ਜਾਵੇ।