Revelation 13:12 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਇਹ ਜਾਨਵਰ ਵੀ ਪਹਿਲੇ ਜਾਨਵਰ ਦੇ ਸਾਹਮਣੇ ਖਲੋਂਦਾ ਅਤੇ ਉਸੇ ਸ਼ਕਤੀ ਦੀ ਵਰਤੋਂ ਕਰਦਾ ਹੈ ਜਿਹੜੀ ਪਹਿਲੇ ਜਾਨਵਰ ਕੋਲ ਸੀ। ਉਹ ਇਸ ਸ਼ਕਤੀ ਦੀ ਵਰਤੋਂ ਦੁਨੀਆਂ ਦੇ ਸਾਰੇ ਲੋਕਾਂ ਤੋਂ ਪਹਿਲੇ ਜਾਨਵਰ ਦੀ ਪੂਜਾ ਕਰਾਉਣ ਲਈ ਕਰਦਾ ਹੈ। ਪਹਿਲਾ ਜਾਨਵਰ ਹੀ ਹੈ ਉਹ ਜਿਸ ਨੂੰ ਮੌਤ ਦਾ ਜ਼ਖਮ ਸੀ ਜਿਹੜਾ ਭਰ ਚੁੱਕਿਆ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਨੇ ਪਹਿਲੇ ਜਾਨਵਰ ਦੇ ਸਾਰੇ ਅਧਿਕਾਰਾਂ ਦੀ ਵਰਤੋਂ ਆਪਣੀ ਤਰਫੋਂ ਕੀਤੀ ਅਤੇ ਧਰਤੀ ਅਤੇ ਇਸਦੇ ਵਾਸੀਆਂ ਨੂੰ ਪਹਿਲੇ ਜਾਨਵਰ ਦੀ ਪੂਜਾ ਕਰਨ ਲਈ ਮਜਬੂਰ ਕੀਤਾ, ਜਿਸਦਾ ਘਾਤਕ ਜ਼ਖਮ ਭਰ ਗਿਆ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਇਖ਼ਤਿਆਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਹ ਦੀ ਕਾਰੀ ਸੱਟ ਚੰਗੀ ਹੋ ਗਈ ਸੀ
Punjabi ERV
ਇਹ ਜਾਨਵਰ ਵੀ ਪਹਿਲੇ ਜਾਨਵਰ ਦੇ ਸਾਮ੍ਹਣੇ ਖਲੋਂਦਾ ਅਤੇ ਉਸੇ ਸ਼ਕਤੀ ਦੀ ਵਰਤੋਂ ਕਰਦਾ ਹੈ ਜਿਹਡ਼ੀ ਪਹਿਲੇ ਜਾਨਵਰ ਕੋਲ ਸੀ। ਉਹ ਇਸ ਸ਼ਕਤੀ ਦੀ ਵਰਤੋਂ ਦੁਨੀਆਂ ਦੇ ਸਾਰੇ ਲੋਕਾਂ ਤੋਂ ਪਹਿਲੇ ਜਾਨਵਰ ਦੀ ਪੂਜਾ ਕਰਾਉਣ ਲਈ ਕਰਦਾ ਹੈ। ਪਹਿਲਾ ਜਾਨਵਰ ਹੀ ਹੈ ਉਹ ਜਿਸਨੂੰ ਮੌਤ ਦਾ ਜ਼ਖਮ ਸੀ ਜਿਹਡ਼ਾ ਭਰ ਚੁਕਿਆ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹ ਉਸ ਪਹਿਲੇ ਦਰਿੰਦੇ ਦੇ ਸਾਹਮਣੇ ਉਸ ਦਾ ਸਾਰਾ ਅਧਿਕਾਰ ਵਰਤਦਾ ਹੈ ਅਤੇ ਧਰਤੀ ਅਤੇ ਉਹ ਦੇ ਵਾਸੀਆਂ ਕੋਲੋਂ ਉਸ ਪਹਿਲੇ ਦਰਿੰਦੇ ਨੂੰ ਮੱਥਾ ਟਿਕਾਉਂਦਾ ਹੈ ਜਿਸ ਦਾ ਗਹਿਰਾ ਜਖ਼ਮ ਚੰਗਾ ਹੋ ਗਿਆ ਸੀ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایہہ پہلے پشُو دا سارا اختیار اوہدے سامھنے کمّ وِچ لیاؤندا سی تے زمین تے اوہدے رہن والیاں توں اوس پہلے جنَور دی پُوجا کراندا سی جِہدا مَوت دا چمرس ولّ ہوگیا سی۔
Punjabi Standard Bible (Punjabi Standard Bible) 2023
ਉਹ ਪਹਿਲੇ ਪਸ਼ੂ ਦੇ ਸਾਹਮਣੇ ਉਸ ਦਾ ਸਾਰਾ ਇਖ਼ਤਿਆਰ ਇਸਤੇਮਾਲ ਕਰਦਾ ਹੈ ਅਤੇ ਧਰਤੀ ਅਤੇ ਇਸ ਦੇ ਰਹਿਣ ਵਾਲਿਆਂ ਕੋਲੋਂ ਉਸ ਪਹਿਲੇ ਪਸ਼ੂ ਦੀ ਪੂਜਾ ਕਰਾਉਂਦਾ ਹੈ ਜਿਸ ਦਾ ਘਾਤਕ ਜ਼ਖਮ ਚੰਗਾ ਹੋ ਗਿਆ ਸੀ।