Revelation 13:15 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਦੂਸਰੇ ਜਾਨਵਰ ਨੂੰ ਇਹ ਸ਼ਕਤੀ ਦਿੱਤੀ ਗਈ ਸੀ ਕਿ ਉਹ ਪਹਿਲੇ ਜਾਨਵਰ ਦੀ ਮੂਰਤ ਵਿੱਚ ਜਾਨ ਪਾ ਸੱਕੇ। ਫ਼ਿਰ ਉਹ ਮੂਰਤ ਬੋਲ ਸੱਕਦੀ ਸੀ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਦਾ ਆਦੇਸ਼ ਦੇ ਸੱਕਦੀ ਸੀ ਜਿਨ੍ਹਾਂ ਨੇ ਇਸ ਦੀ ਪੂਜਾ ਨਹੀਂ ਕੀਤੀ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਦੂਜੇ ਦਰਿੰਦੇ ਨੂੰ ਪਹਿਲੇ ਦਰਿੰਦੇ ਦੇ ਚਿੱਤਰ ਨੂੰ ਸਾਹ ਦੇਣ ਦੀ ਸ਼ਕਤੀ ਦਿੱਤੀ ਗਈ ਸੀ, ਤਾਂ ਜੋ ਇਹ ਮੂਰਤ ਬੋਲ ਸਕੇ ਅਤੇ ਉਹਨਾਂ ਸਾਰਿਆਂ ਨੂੰ ਮਾਰੇ ਜਾਣ ਦਾ ਕਾਰਨ ਬਣ ਸਕੇ ਜਿਨ੍ਹਾਂ ਨੇ ਮੂਰਤੀ ਦੀ ਪੂਜਾ ਕਰਨ ਤੋਂ ਇਨਕਾਰ ਕੀਤਾ ਸੀ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਨੂੰ ਇਹ ਵੀ ਦਿੱਤਾ ਗਿਆ ਭਈ ਓਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਜੋ ਓਸ ਦਰਿੰਦੇ ਦੀ ਮੂਰਤੀ ਬੋਲੇ ਨਾਲੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਓਹ ਵੱਢੇ ਜਾਣ
Punjabi ERV
ਦੂਸਰੇ ਜਾਨਵਰ ਨੂੰ ਇਹ ਸ਼ਕਤੀ ਦਿੱਤੀ ਗਈ ਸੀ ਕਿ ਉਹ ਪਹਿਲੇ ਜਾਨਵਰ ਦੀ ਮੂਰਤ ਵਿੱਚ ਜਾਨ ਪਾ ਸਕੇ। ਫ਼ਿਰ ਉਹ ਮੂਰਤ ਬੋਲ ਸਕਦੀ ਸੀ ਅਤੇ ਉਨ੍ਹਾਂ ਲੋਕਾਂ ਨੂੰ ਮਾਰਨ ਦਾ ਆਦੇਸ਼ ਦੇ ਸਕਦੀ ਸੀ ਜਿਨ੍ਹਾਂ ਨੇ ਇਸ ਦੀ ਪੂਜਾ ਨਹੀਂ ਕੀਤੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਉਹ ਨੂੰ ਇਹ ਵੀ ਦਿੱਤਾ ਗਿਆ ਜੋ ਉਸ ਦਰਿੰਦੇ ਦੀ ਮੂਰਤੀ ਵਿੱਚ ਸੁਆਸ ਪਾ ਦੇਵੇ ਤਾਂ ਕਿ ਉਸ ਦਰਿੰਦੇ ਦੀ ਮੂਰਤੀ ਬੋਲੇ ਅਤੇ ਜਿੰਨੇ ਦਰਿੰਦੇ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਵੱਢੇ ਜਾਣ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہنوں اوس پشُو دے بُت وِچ رُوح پُھوکن دا اختیار دِتّا گیا۔ تاں جو اوس پشُو دا بُت بولے وی۔ تے جِنّے لوک اوس پشُو دے بُت دی پُوجا نا کرن قتل کِیتے جان۔
Punjabi Standard Bible (Punjabi Standard Bible) 2023
ਉਸ ਨੂੰ ਉਸ ਪਸ਼ੂ ਦੀ ਮੂਰਤੀ ਵਿੱਚ ਜਾਨ ਪਾਉਣ ਦਾ ਇਖ਼ਤਿਆਰ ਦਿੱਤਾ ਗਿਆ ਤਾਂਕਿ ਪਸ਼ੂ ਦੀ ਉਹ ਮੂਰਤੀ ਬੋਲ ਸਕੇ ਅਤੇ ਜਿੰਨੇ ਲੋਕ ਉਸ ਪਸ਼ੂ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਉਨ੍ਹਾਂ ਸਭਨਾਂ ਨੂੰ ਮਰਵਾ ਦੇਵੇ।