Revelation 13:4 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਲੋਕਾਂ ਨੇ ਅਜਗਰ ਦੀ ਪੂਜਾ ਇਸ ਲਈ ਕੀਤੀ ਕਿਉਂ ਕਿ ਉਸ ਨੇ ਆਪਣਾ ਅਧਿਕਾਰ ਉਸ ਜਾਨਵਰ ਨੂੰ ਦੇ ਦਿੱਤਾ ਸੀ। ਅਤੇ ਲੋਕਾਂ ਨੇ ਉਸ ਜਾਨਵਰ ਦੀ ਵੀ ਪੂਜਾ ਕੀਤੀ। ਉਨ੍ਹਾਂ ਨੇ ਪੁੱਛਿਆ, “ਇਸ ਜਾਨਵਰ ਜਿੰਨਾ ਤਾਕਤਵਰ ਕੌਣ ਹੈ? ਉਸ ਨਾਲ ਕੌਣ ਲੜ ਸੱਕਦਾ ਹੈ?”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਲੋਕ ਅਜਗਰ ਦੀ ਪੂਜਾ ਕਰਦੇ ਸਨ ਕਿਉਂਕਿ ਉਸਨੇ ਜਾਨਵਰ ਨੂੰ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਜਾਨਵਰ ਦੀ ਪੂਜਾ ਵੀ ਕੀਤੀ ਅਤੇ ਕਹਿਣ ਲੱਗੇ, “ਇਸ ਜਾਨਵਰ ਵਰਗਾ ਕੌਣ ਹੈ? ਕੌਣ ਇਸ ਦੇ ਵਿਰੁੱਧ ਜੰਗ ਛੇੜ ਸਕਦਾ ਹੈ?”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਇਸ ਲਈ ਜੋ ਉਸ ਨੇ ਓਸ ਦਰਿੰਦੇ ਨੂੰ ਆਪਣਾ ਇਖ਼ਤਿਆਰ ਦਿੱਤਾ ਸੀ ਨਾਲੇ ਓਹਨਾਂ ਨੇ ਓਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਭਈ ਇਸ ਦਰਿੰਦੇ ਦੇ ਤੁੱਲ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸੱਕਦਾ ਹੈॽ
Punjabi ERV
ਲੋਕਾਂ ਨੇ ਅਜਗਰ ਦੀ ਪੂਜਾ ਇਸ ਲਈ ਕੀਤੀ ਕਿਉਂਕਿ ਉਸਨੇ ਆਪਣਾ ਅਧਿਕਾਰ ਉਸ ਜਾਨਵਰ ਨੂੰ ਦੇ ਦਿੱਤਾ ਸੀ। ਅਤੇ ਲੋਕਾਂ ਨੇ ਉਸ ਜਾਨ੍ਵਰ ਦੀ ਵੀ ਪੂਜਾ ਕੀਤੀ। ਉਨਹਆਂ ਨੇ ਪੁੱਛਿਆ, "ਇਸ੍ਸ ਜਾਨਵਰ ਜਿੰਨਾ ਤਾਕਤਵਰ ਕੌਣ ਹੈ? ਉਸ ਨਾਲ ਕੌਣ ਲਡ਼ ਸਕਦਾ ਹੈ?"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸ ਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗਾ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸਕਦਾ ਹੈ?
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے ایس واسطے پئی اوس ناگ اپنا اختیار اوس بیابانی نُوں دے دِتّا سی ایس لئی اوہناں لوکاں ناگ دی پُوجا کِیتی تے اوس پشُو دی وی ایہہ آکھ کے پُوجا کِیتی۔ پئی ایس پشُو وانگر کون اے؟ تے کون اوہدے نال بِھڑ سکدا اے؟
Punjabi Standard Bible (Punjabi Standard Bible) 2023
ਉਨ੍ਹਾਂ ਨੇ ਅਜਗਰ ਦੀ ਪੂਜਾ ਕੀਤੀ, ਕਿਉਂਕਿ ਉਸ ਨੇ ਪਸ਼ੂ ਨੂੰ ਇਖ਼ਤਿਆਰ ਦਿੱਤਾ ਸੀ। ਉਨ੍ਹਾਂ ਇਹ ਕਹਿੰਦੇ ਹੋਏ ਪਸ਼ੂ ਦੀ ਪੂਜਾ ਕੀਤੀ, “ਇਸ ਪਸ਼ੂ ਜਿਹਾ ਕੌਣ ਹੈ? ਅਤੇ ਕੌਣ ਹੈ ਜਿਹੜਾ ਇਸ ਨਾਲ ਯੁੱਧ ਕਰ ਸਕਦਾ ਹੈ?”