Revelation 13:6 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਜਾਨਵਰ ਨੇ ਪਰਮੇਸ਼ੁਰ ਦੀ ਬੇਇੱਜ਼ਤੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ। ਜਾਨਵਰ ਨੇ ਪਰਮੇਸ਼ੁਰ ਦੇ ਨਾਂ ਅਤੇ ਉਸ ਜਗ਼੍ਹਾ ਦੀ ਜਿੱਥੇ ਪਰਮੇਸ਼ੁਰ ਵੱਸਦਾ ਹੈ ਅਤੇ ਲੋਕਾਂ ਦੀ ਜੋ ਸਵਰਗ ਵਿੱਚ ਵੱਸਦੇ ਹਨ ਬੇਇੱਜ਼ਤੀ ਕੀਤੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਇਸ ਨੇ ਆਪਣਾ ਮੂੰਹ ਪਰਮੇਸ਼ਵਰ ਦੀ ਨਿੰਦਿਆ ਕਰਨ ਅਤੇ ਉਹਨਾਂ ਦੇ ਨਾਮ ਅਤੇ ਉਹਨਾਂ ਦੇ ਨਿਵਾਸ ਸਥਾਨ ਅਤੇ ਸਵਰਗ ਵਿੱਚ ਰਹਿਣ ਵਾਲਿਆਂ ਦੀ ਬਦਨਾਮੀ ਕਰਨ ਲਈ ਖੋਲ੍ਹਿਆ।
Punjabi Bible 2016 - ਪਵਿੱਤਰ ਬਾਈਬਲ O.V.
ਉਹ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬੱਕਣ ਨੂੰ ਆਪਣਾ ਮੂੰਹ ਅੱਡਿਆ ਭਈ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸੁਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ
Punjabi ERV
ਜਾਨਵਰ ਨੇ ਪਰਮੇਸ਼ੁਰ ਦੀ ਬੇਇੱਜ਼ਤੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ। ਜਾਨਵਰ ਨੇ ਪਰਮੇਸ਼ੁਰ ਦੇ ਨਾਂ ਅਤੇ ਉਸ ਜਗ਼੍ਹਾ ਦੀ ਜਿਥੇ ਪਰਮੇਸ਼ੁਰ ਵਸਦਾ ਹੈ ਅਤੇ ਲੋਕਾਂ ਦੀ ਜੋ ਸਵਰਗ ਵਿੱਚ ਵਸਦੇ ਹਨ ਬੇਇੱਜ਼ਤੀ ਕੀਤੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਦਰਿੰਦੇ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਣ ਨੂੰ ਆਪਣਾ ਮੂੰਹ ਖੋਲਿਆ ਤਾਂ ਕਿ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸਵਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوس خُدا دے بارے کُفر بکن لئی مُنھ کھولیا پئی اوہدے ناں تے اوہدے خیمے دے بارے یعنی اسمان دے رہن والیاں دے بارے کُفر بکے۔
Punjabi Standard Bible (Punjabi Standard Bible) 2023
ਉਸ ਨੇ ਪਰਮੇਸ਼ਰ ਦੀ ਨਿੰਦਾ ਲਈ ਆਪਣਾ ਮੂੰਹ ਖੋਲ੍ਹਿਆ ਕਿ ਉਸ ਦੇ ਨਾਮ ਦੀ ਅਤੇ ਉਸ ਦੇ ਨਿਵਾਸ ਅਰਥਾਤ ਸਵਰਗ ਵਿੱਚ ਰਹਿਣ ਵਾਲਿਆਂ ਦੀ ਨਿੰਦਾ ਕਰੇ।