Revelation 14:11 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਅਤੇ ਉਨ੍ਹਾਂ ਦੀ ਬਲਦੀ ਹੋਈ ਪੀੜਾ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹੜੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸ ਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਉਹਨਾਂ ਦੇ ਕਸ਼ਟ ਦਾ ਧੂੰਆਂ ਸਦਾ ਅਤੇ ਸਦਾ ਲਈ ਉੱਠੇਗਾ। ਉਹਨਾਂ ਲੋਕਾਂ ਲਈ ਦਿਨ ਜਾਂ ਰਾਤ ਕੋਈ ਆਰਾਮ ਨਹੀਂ ਹੋਵੇਗਾ ਜੋ ਜਾਨਵਰ ਅਤੇ ਇਸਦੇ ਚਿੱਤਰ ਦੀ ਪੂਜਾ ਕਰਦੇ ਹਨ, ਜਾਂ ਕਿਸੇ ਵੀ ਵਿਅਕਤੀ ਲਈ ਜੋ ਇਸਦੇ ਨਾਮ ਦਾ ਨਿਸ਼ਾਨ ਪ੍ਰਾਪਤ ਕਰਦਾ ਹੈ।”
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਓਹਨਾਂ ਦੇ ਕਸ਼ਟ ਦਾ ਧੂੰਆਂ ਜੁੱਗੋ ਜੁੱਗ ਉੱਠਦਾ ਰਹਿੰਦਾ ਹੈ ਸੋ ਓਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਓਹ ਜਿਹੜੇ ਉਹ ਦੇ ਨਾਉਂ ਦਾ ਦਾਗ ਲੁਆਉਂਦੇ ਹਨ ਰਾਤ ਦਿਨ ਕਦੇ ਚੈਨ ਨਹੀਂ ਪਾਉਂਦੇ
Punjabi ERV
ਅਤੇ ਉਨ੍ਹਾਂ ਦੀ ਬਲਦੀ ਹੋਈ ਪੀਡ਼ਾ ਦਾ ਧੂਂਆਂ ਹਮੇਸ਼ਾ-ਹਮੇਸ਼ਾ ਲਈ ਉੱਡਦਾ ਰਹੇਗਾ। ਉਨ੍ਹਾਂ ਓਕਾਂ ਨੂੰ ਕਦੇ ਵੀ ਦਿਨ ਜਾਂ ਰਾਤ ਨੂੰ ਅਰਾਮ ਨਹੀਂ ਮਿਲੇਗਾ। ਜਿਹਡ਼ੇ ਜਾਨਵਰ ਅਤੇ ਉਸਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਸਦੇ ਨਾਂ ਦਾ ਨਿਸ਼ਾਨ ਪ੍ਰਾਪਤ ਕਰਦੇ ਹਨ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਉਹਨਾਂ ਦੇ ਦੁੱਖ ਦਾ ਧੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے اوہناں دے عذاب دا دُھواں ہمیشہ تِیکر اُٹھدا رہے گا تے جیہڑے اوس پشُو تے اوہدے بُت دی پُوجا کر دے نیں تے جیہڑے اوہدے ناں دا ٹھپّہ لواندے نیں اوہناں نُوں دِنے راتِیں آرام نا مِلے گا۔
Punjabi Standard Bible (Punjabi Standard Bible) 2023
ਉਨ੍ਹਾਂ ਦੇ ਕਸ਼ਟ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ ਅਤੇ ਜਿਹੜੇ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਜੋ ਕੋਈ ਉਸ ਦੇ ਨਾਮ ਦੀ ਮੋਹਰ ਲਵਾਉਂਦਾ ਹੈ, ਉਹ ਦਿਨ-ਰਾਤ ਅਰਾਮ ਨਾ ਪਾਉਣਗੇ।”