Revelation 14:13 — Compare Translations

7 translations compared side by side

Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, “ਇਸ ਨੂੰ ਲਿਖੋ; ਧੰਨ ਹਨ ਉਹ ਲੋਕ ਜਿਹੜੇ ਹੁਣੇ ਤੋਂ ਪ੍ਰਭੂ ਵਿੱਚ ਪ੍ਰਾਣ ਹੀਣ ਹੁੰਦੇ ਹਨ।” ਆਤਮਾ ਆਖਦਾ, “ਹਾਂ, ਇਹ ਸੱਚ ਹੈ। ਇਹ ਲੋਕ ਹੁਣ ਆਪਣੇ ਕਰੜੇ ਕੰਮ ਤੋਂ ਅਰਾਮ ਪਾਉਣਗੇ। ਜਿਹੜੇ ਕੰਮ ਉਨ੍ਹਾਂ ਨੇ ਕੀਤੇ ਹਨ ਉਨ੍ਹਾਂ ਦੇ ਨਾਲ ਰਹਿਣਗੇ।”
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਫਿਰ ਮੈਂ ਸਵਰਗ ਤੋਂ ਇੱਕ ਆਵਾਜ਼ ਨੂੰ ਇਹ ਕਹਿੰਦੇ ਸੁਣਿਆ, “ਇਸ ਨੂੰ ਲਿਖ: ਧੰਨ ਹਨ ਉਹ ਮੁਰਦੇ ਜੋ ਹੁਣ ਤੋਂ ਪ੍ਰਭੂ ਵਿੱਚ ਮਰਦੇ ਹਨ।” ਪਰਮੇਸ਼ਵਰ ਦਾ ਆਤਮਾ ਕਹਿੰਦਾ ਹੈ, “ਹਾਂ, ਉਹ ਆਪਣੀ ਮਿਹਨਤ ਤੋਂ ਆਰਾਮ ਕਰਨਗੇ, ਕਿਉਂਕਿ ਉਹਨਾਂ ਦੇ ਕੰਮ ਉਹਨਾਂ ਦੇ ਪਿੱਛੇ ਚੱਲਣਗੇ।”
Punjabi Bible 2016 - ਪਵਿੱਤਰ ਬਾਈਬਲ O.V.
ਫੇਰ ਮੈਂ ਇੱਕ ਆਵਾਜ਼ ਅਕਾਸ਼ੋਂ ਇਹ ਆਖਦੇ ਸੁਣੀ ਭਈ ਲਿਖ ਲੈ, ਧੰਨ ਓਹ ਮੁਰਦੇ ਜਿਹੜੇ ਏਦੋਂ ਅੱਗੇ ਪ੍ਰਭੁ ਵਿੱਚ ਹੋ ਕੇ ਮਰਨ । ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਓਹਨਾਂ ਦੀਆਂ ਮਿਹਨਤਾਂ ਤੋਂ ਓਹਨਾਂ ਨੂੰ ਅਰਾਮ ਮਿਲੇਗਾ ਕਿਉਂ ਜੋ ਓਹਨਾਂ ਦੇ ਕੰਮ ਓਹਨਾਂ ਦੇ ਨਾਲ ਨਾਲ ਜਾਂਦੇ ਹਨ।।
Punjabi ERV
ਫ਼ੇਰ ਮੈਂ ਸਵਰਗ ਵਿੱਚੋਂ ਇੱਕ ਅਵਾਜ਼ ਸੁਣੀ। ਅਵਾਜ਼ ਨੇ ਆਖਿਆ, "ਇਸਨੂੰ ਲਿਖੋ; ਧੰਨ ਹਨ ਉਹ ਲੋਕ ਜਿਹਡ਼ੇ ਹੁਣੇ ਤੋਂ ਪ੍ਰਭੂ ਵਿੱਚ ਪ੍ਰਾਣ ਹੀਣ ਹੁੰਦੇ ਹਨ।" ਆਤਮਾ ਆਖਦਾ, "ਹਾਂ, ਇਹ ਸੱਚ ਹੈ। ਇਹ ਲੋਕ ਹੁਣ ਆਪਣੇ ਕਰਡ਼ੇ ਕੰਮ ਤੋਂ ਅਰਾਮ ਪਾਉਣਗੇ। ਜਿਹਡ਼ੇ ਕੰਮ ਉਨ੍ਹਾਂ ਨੇ ਕੀਤੇ ਹਨ ਉਨ੍ਹਾਂ ਦੇ ਨਾਲ ਰਹਿਣਗੇ।"
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੈ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
فیر مَیں اسمان وِچوں ایہہ اواز سُنی پئی لِکھ دھنّ نیں اوہ مُردے جیہڑے ہُن توں خُداوند وِچ مر دے نیں۔ رُوح آکھدا اے۔ پئی بے شک کیوں جو اوہ اپنیاں محِنتاں توں آرام پان گے تے اوہناں دے عمل اوہناں دے نال نال ہوندے نیں۔
Punjabi Standard Bible (Punjabi Standard Bible) 2023
ਫਿਰ ਮੈਨੂੰ ਸਵਰਗ ਤੋਂ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਲਿਖ: ਧੰਨ ਹਨ ਉਹ ਮੁਰਦੇ ਜਿਹੜੇ ਹੁਣ ਤੋਂ ਪ੍ਰਭੂ ਵਿੱਚ ਮਰਦੇ ਹਨ।” ਆਤਮਾ ਕਹਿੰਦਾ ਹੈ, “ਹਾਂ, ਤਾਂਕਿ ਉਹ ਆਪਣੀ ਮਿਹਨਤ ਤੋਂ ਅਰਾਮ ਪਾਉਣ, ਕਿਉਂਕਿ ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਜਾਂਦੇ ਹਨ।”