Revelation 14:2 — Compare Translations
7 translations compared side by side
Punjabi 2002 ERV (ਪਵਿੱਤਰ ਬਾਈਬਲ)
ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ।
Punjabi 2022 (ਪੰਜਾਬੀ ਮੌਜੂਦਾ ਤਰਜਮਾ)
ਅਤੇ ਮੈਂ ਸਵਰਗ ਤੋਂ ਆਵਾਜ਼ ਸੁਣੀ ਜਿਵੇਂ ਤੇਜ਼ ਵਹਿਦੇ ਪਾਣੀ ਦੀ ਆਵਾਜ਼ ਜਿਹੀ ਅਤੇ ਗਰਜ ਦੀ ਉੱਚੀ ਆਵਾਜ਼ ਵਰਗੀ। ਮੈਂ ਜੋ ਆਵਾਜ਼ ਸੁਣੀ, ਉਹ ਉਸ ਤਰ੍ਹਾਂ ਦੀ ਸੀ ਜਿਵੇਂ ਵਾਜੇ ਵਜਾਉਣ ਵਾਲੇ ਆਪਣੀ ਬੀਣਾ ਵਜਾਉਂਦੇ ਹੋਣ।
Punjabi Bible 2016 - ਪਵਿੱਤਰ ਬਾਈਬਲ O.V.
ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਜਿਹੀ ਅਤੇ ਬੱਦਲ ਦੀ ਵੱਡੀ ਗਰਜ ਦੇ ਖੜਾਕ ਜਿਹੀ ਅਕਾਸ਼ੋਂ ਇੱਕ ਅਵਾਜ਼ ਸੁਣੀ ਅਤੇ ਜਿਹੜੀ ਅਵਾਜ਼ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਜਿਹੀ ਸੀ ਜਿਹੜੇ ਆਪਣੇ ਰਬਾਬ ਵਜਾਉਂਦੇ ਹਨ
Punjabi ERV
ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹਢ਼ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹਡ਼ੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ।
Punjabi RV (ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ)
ਅਤੇ ਮੈਂ ਬਾਹਲੇ ਪਾਣੀਆਂ ਦੀ ਘੂਕ ਵਰਗੀ ਅਤੇ ਬੱਦਲ ਦੀ ਵੱਡੀ ਗਰਜ ਦੀ ਆਵਾਜ਼ ਵਰਗੀ ਇੱਕ ਅਵਾਜ਼ ਸੁਣੀ ਅਤੇ ਜਿਹੜੀ ਮੈਂ ਸੁਣੀ ਉਹ ਰਬਾਬ ਵਜਾਉਣ ਵਾਲਿਆਂ ਦੀ ਅਵਾਜ਼ ਵਰਗੀ ਸੀ, ਜਿਹੜੇ ਆਪਣੇ ਰਬਾਬ ਵਜਾਉਂਦੇ ਹਨ।
Punjabi Revised 2020 (Arabic Script) (پنجابی نواں عہد نامہ نظرثانی شدہ چھپائی)
تے مَینُوں اسمان اُتّوں اِک اجیہی اواز سُنائی دِتّی جیہڑی زور دے پانی تے بڑے بدّل دے گجّن وانگر سی۔ تے جیہڑی اواز مَیں سُنی اوہ اجیہی سی جیویں بربط والے بربط وجاندے ہون۔
Punjabi Standard Bible (Punjabi Standard Bible) 2023
ਤਦ ਮੈਨੂੰ ਅਕਾਸ਼ ਤੋਂ ਇੱਕ ਅਵਾਜ਼ ਸੁਣਾਈ ਦਿੱਤੀ ਜੋ ਬਹੁਤੇ ਪਾਣੀਆਂ ਦੇ ਸ਼ੋਰ ਅਤੇ ਵੱਡੀ ਗਰਜਣ ਜਿਹੀ ਸੀ; ਜੋ ਅਵਾਜ਼ ਮੈਂ ਸੁਣੀ ਉਹ ਇਵੇਂ ਸੀ ਜਿਵੇਂ ਰਬਾਬ ਵਜਾਉਣ ਵਾਲੇ ਆਪਣੀਆਂ ਰਬਾਬਾਂ ਵਜਾ ਰਹੇ ਹੋਣ।